ਬਿਨਾਂ ਪਾਣੀ ਖੜ੍ਹੇ ਹੀ ਝੋਨਾ ਲਵਾਉਣ ਲਈ ਮਜ਼ਬੂਰ ਹੋ ਰਹੈ ਹਨ ਕਿਸਾਨ

07/10/2019 4:27:00 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਪੰਜਾਬ ਸਰਕਾਰ ਹਰ ਸਮੇਂ ਇਹ ਦਾਅਵਾ ਕਰਦੀ ਨਹੀਂ ਥਕਦੀ ਕਿ ਉਨ੍ਹਾਂ ਵਲੋਂ ਖੇਤੀ ਧੰਦੇ ਨੂੰ ਪ੍ਰਫੂਲਤ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਆਧੁਨਿਕ ਸਹੂਲਤਾਂ ਵਾਲਾ ਬਣਾਇਆ ਜਾ ਰਿਹਾ ਹੈ। ਖੇਤੀ ਲਈ ਕਿਧਰੇ ਵੀ ਨਹਿਰੀ ਪਾਣੀ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ ਪਰ ਇਨ੍ਹਾਂ ਦਾਅਵਿਆਂ ਦਾ ਸੱਚ ਕੁਝ ਹੋਰ ਹੀ ਹੈ। ਸੈਂਕੜੇ ਕਿਸਾਨ ਨਹਿਰੀ ਪਾਣੀ ਦੀ ਘਾਟ ਕਾਰਨ ਘੋਰ ਨਿਰਾਸ਼ਾਂ 'ਚ ਹਨ, ਕਿਉਂਕਿ ਇਸ ਸਮੇਂ ਝੋਨੇ ਦਾ ਸੀਜਨ ਚੱਲ ਰਿਹਾ ਹੈ। ਬਹੁਤ ਸਾਰੇ ਕਿਸਾਨਾਂ ਨੇ ਤਾਂ ਝੋਨਾ ਲਗਵਾ ਲਿਆ ਹੈ ਤੇ ਅਜੇ ਕੁਝ ਕੁ ਕਿਸਾਨ ਝੋਨਾ ਮਜ਼ਦੂਰਾਂ ਕੋਲੋਂ ਲਵਾ ਰਹੇ ਹਨ, ਜਿਸ ਲਈ ਪਾਣੀ ਦੀ ਬਹੁਤ ਸਾਰੀ ਘਾਟ ਨਜ਼ਰ ਆ ਰਹੀ ਹੈ। ਝੋਨੇ ਦੀ ਫਸਲ ਲਈ ਨਾ ਨਹਿਰੀ ਪਾਣੀ ਪੂਰਾ ਆਉਂਦਾ ਹੈ ਤੇ ਨਾ ਹੀ ਬਿਜਲੀ ਦੀਆਂ ਮੋਟਰਾਂ 'ਤੇ ਲਾਏ ਗਏ ਟਿਊਬਵੈੱਲ ਪਾਣੀ ਦੀ ਘਾਟ ਨੂੰ ਪੂਰਾ ਕਰ ਰਹੇ ਹਨ। 

ਇਸ ਤੋਂ ਇਲਾਵਾ ਜੋ ਟਿਊਬਵੈੱਲ ਡੀਜਲ ਇੰਜਣਾਂ ਨਾਲ ਕਿਸਾਨ ਚਲਾ ਰਹੇ ਹਨ, ਉਨ੍ਹਾਂ ਦਾ ਹਾਲ ਵੀ ਬਹੁਤ ਮਾੜਾ ਹੈ। ਟਰੈਕਟਰਾਂ ਅਤੇ ਜਰਨੇਟਰਾਂ ਨਾਲ ਵੀ ਕਈ ਕਿਸਾਨ ਟਿਊਬਵੈੱਲ ਚਲਾ ਰਹੇ ਹਨ। ਮਹਿੰਗੇ ਭਾਅ ਦਾ ਡੀਜਲ ਖਰੀਦ ਕੇ ਟਿਊਬਵੈੱਲ ਚਲਾਉਣਾ ਉਨ੍ਹਾਂ ਲਈ ਬਹੁਤ ਔਖਾ ਕੰਮ ਹੈ। ਡੀਜਲ ਤੇਲ ਦਾ ਰੇਟ 65-66 ਰੁਪਏ ਲੀਟਰ ਹੈ। ਕਿਸਾਨਾਂ ਬਲਜੀਤ ਸਿੰਘ, ਮਹਿੰਦਰ ਸਿੰਘ, ਕੇਵਲ ਸਿੰਘ ਤੇ ਲਾਲੀ ਸਿੰਘ ਨੇ ਦੱਸਿਆ ਕਿ ਝੋਨਿਆਂ 'ਚ ਪਾਣੀ ਫੇਰ ਵੀ ਨਹੀਂ ਖੜ ਰਿਹਾ ਤੇ ਕਈ ਖੇਤਾਂ 'ਚ ਝੋਨਿਆਂ 'ਚੋ ਪਾਣੀ ਉਂਝ ਹੀ ਮੁਕਿਆ ਪਿਆ ਹੈ। ਪਿੰਡ ਗੋਨੇਆਣਾ ਨੇੜੇ ਖੇਤਾਂ 'ਚ ਪਾਣੀ ਨਾ ਹੋਣ ਕਾਰਨ ਇਕ ਕਿਸਾਨ ਸੁੱਕੇ ਖੇਤ 'ਚ ਝੋਨਾ ਲਵਾਉਣ ਲਈ ਮਜਬੂਰ ਹੋ ਰਿਹਾ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਰੱਬ ਕਿਆਰੇ ਭਰ ਕੇ ਮੀਂਹ ਪਾ ਦੇਵੇ ਤਾਂ ਹੀ ਝੋਨੇ ਕਿਸਾਨਾਂ ਨੂੰ ਲਾਭ ਹੋ ਸਕਦਾ ਹੈ।  


rajwinder kaur

Content Editor

Related News