ਭਰਾ ਤੇ ਮਾਸਡ਼ ਨੂੰ ਸੋਸ਼ਲ ਮੀਡੀਆ ’ਤੇ ਧਮਕੀ ਭਰੇ ਮੈਸੇਜ ਭੇਜਣ ਵਾਲਾ ਅੜਿੱਕੇ
Tuesday, Dec 25, 2018 - 03:37 AM (IST)
ਅਬੋਹਰ, (ਰਹੇਜਾ, ਸੁਨੀਲ)– ਸਦਰ ਥਾਣਾ ਦੀ ਪੁਲਸ ਨੇ ਜ਼ਮੀਨੀ ਝਗਡ਼ੇ ਕਾਰਨ ਆਪਣੇ ਭਰਾ ਅਤੇ ਮਾਸਡ਼ ਨੂੰ ਸੋਸ਼ਲ ਮੀਡੀਆ ’ਤੇ ਧਮਕੀ ਭਰੇ ਮੈਸੇਜ ਭੇਜਣ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਨੁਪਮਾ ਸ਼ਰਮਾ ਪਤਨੀ ਲਲਿਤ ਮੋਹਨ ਸ਼ਰਮਾ ਵਾਸੀ ਸੁੰਦਰ ਨਗਰੀ ਗਲੀ ਨੰਬਰ 2 ਅਬੋਹਰ ਨੇ ਜ਼ਿਲਾ ਪੁਲਸ ਕਪਤਾਨ ਕੇਤਨ ਬਲਿਰਾਮ ਪਾਟਿਲ ਨੂੰ ਇਕ ਬੇਨਤੀ ਪੱਤਰ ਦੇ ਕੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਮਾਸੀ ਦਾ ਮੁੰਡਾ ਵਿਕਰਮਜੀਤ ਉਰਫ ਵਿੱਕੀ ਉਸ ਦੇ ਭਰਾ ਅਤੇ ਪਿਤਾ ਦੇ ਵਟਸਅਪ ਤੇ ਫੇਸਬੁੱਕ ’ਤੇ ਜ਼ਮੀਨੀ ਝਗਡ਼ੇ ਦਾ ਚਲਦਾ ਕੇਸ ਵਾਪਸ ਲੈਣ ’ਤੇ ਧਮਕੀ ਭਰੇ ਮੈਸੇਜ ਭੇਜਦਾ ਹੈ। ਮਾਮਲੇ ਦੀ ਜਾਂਚ ਪੁਲਸ ਉਪ ਕਪਤਾਨ ਰਾਹੁਲ ਭਾਰਦਵਾਜ ਵੱਲੋਂ ਕਰਨ ਤੋਂ ਬਾਅਦ ਵਿਕਰਮਜੀਤ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਸਦਰ ਥਾਣਾ ਮੁਖੀ ਸੰਜੀਵ ਸੇਤੀਆ ਨੇ ੳੁਸ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
