ਹੌਲੀ-ਹੌਲੀ ਭੁਰ ਰਿਹਾ ਹੈ ਬਠਿੰਡਾ ਦਾ ਮੁਲਤਾਨੀਆ ਪੁਲ (ਵੀਡੀਓ)

02/19/2017 12:01:34 AM

ਬਠਿੰਡਾ—ਖਸਤਾ ਹਾਲਤ ਇਹ ਪੁਲ ਬਠਿੰਡਾ ਦਾ ਮੁਲਤਾਨੀਆ ਰੇਲਵੇ ਓਵਰ ਬਰਿੱਜ ਹੈ। ਜੋ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। 30 ਸਾਲ ਪੁਰਾਣੇ ਇਸ ਪੁਲ ਤੋਂ ਰੋਜ਼ਾਨਾ ਹਜ਼ਾਰਾਂ ਲੋਕ ਜਾਨ ਖਤਰੇ ''ਚ ਪਾ ਕੇ ਲੰਘਦੇ ਹਨ। ਪੁਲ ਦੀ ਥਾਂ-ਥਾਂ ਤੋਂ ਮਿੱਟੀ ਭੁਰਦੀ ਜਾ ਰਹੀ ਹੈ। ਬਰਸਾਤਾਂ ''ਚ ਇਸ ਦਾ ਹਾਲ ਹੋਰ ਵੀ ਮਾੜਾ ਹੋ ਜਾਂਦਾ ਹੈ। ਸਥਾਨਕ ਲੋਕਾਂ ਦੀ ਸ਼ਿਕਾਇਤ ਹੈ ਕਿ ਪ੍ਰਸ਼ਾਸਨ ਇਸ ਦੇ ਮੁੜ ਨਿਰਮਾਣ ਦੀ ਬਜਾਏ ਮਾੜੀ-ਮੋਟੀ ਰਿਪੇਅਰ ਕਰਕੇ ਸਾਰ ਦਿੰਦਾ ਹੈ।
ਉਧਰ ਪ੍ਰਸ਼ਾਸਨਿਕ ਅਧਿਕਾਰੀ ਨੇ ਛੇਤੀ ਹੀ ਪੁਲ ਦੀ ਸਮੱਸਿਆ ਦੇ ਹੱਲ ਦਾ ਭਰੋਸਾ ਦਿਵਾਇਆ ਹੈ। ਲੋਕਾਂ ਦੀ ਮੰਗ ਹੈ ਕਿ ਕੀਮਤੀ ਜਾਨਾਂ ਨੂੰ ਧਿਆਨ ''ਚ ਰੱਖਦਿਆਂ ਪ੍ਰਸ਼ਾਸਨ ਇਸ ਪਾਸੇ ਪਹਿਲ ਧਿਆਨ ਕਰੇ।

Related News