ਸੀਵਰੇਜ ਲੀਕ ਹੋਣ ਕਾਰਨ ਵਾਰਡ ਵਾਸੀਆਂ ਕੀਤੀ ਵਿਭਾਗ ਵਿਰੁੱਧ ਨਾਅਰੇਬਾਜ਼ੀ

Monday, Oct 08, 2018 - 07:10 AM (IST)

ਸੀਵਰੇਜ ਲੀਕ ਹੋਣ ਕਾਰਨ ਵਾਰਡ ਵਾਸੀਆਂ ਕੀਤੀ ਵਿਭਾਗ ਵਿਰੁੱਧ ਨਾਅਰੇਬਾਜ਼ੀ

 ਸੰਗਤ ਮੰਡੀ, (ਮਨਜੀਤ)- ਸੰਗਤ ਮੰਡੀ ’ਚ ਵਾਰਡ ਨੰਬਰ ਇਕ ’ਚ ਸੀਵਰੇਜ ਲੀਕਜ ਹੋਣ ਕਾਰਨ ਦੁਖੀ ਵਾਰਡ ਵਾਸੀਆਂ ਸੀਵਰੇਜ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਵਾਰਡ ਵਾਸੀ ਸਾਬਕਾ ਕੌਂਸਲਰ ਗੁਰਮੀਤ ਸਿੰਘ, ਵਾਲਮੀਕ ਮੰਦਰ ਦੇ ਪ੍ਰਧਾਨ ਵਿਜੇ ਕੁਮਾਰ, ਜਗਰਾਜ ਸਿੰਘ, ਵੀਨਾ ਰਾਣੀ, ਮੋਨਕਾ ਰਾਣੀ, ਸੁਖਵਿੰਦਰ ਕੌਰ ’ਤੇ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਕਈ ਦਿਨ੍ਹਾਂ ਤੋਂ ਇਕ ਨੰਬਰ ਵਾਰਡ ’ਚ ਸੀਵਰੇਜ ਦਾ ਗੰਦਾ ਪਾਣੀ ਲੀਕੇਜ ਹੋਣ ਕਾਰਨ ਸਡ਼ਕ ’ਤੇ ਜਮਾਂ ਹੋ ਰਿਹਾ ਹੈ। ਗੰਦੇ ਪਾਣੀ ਦੀ ਬਦਬੂ ਨੇ ਜਿਥੇ ਰਾਹਗੀਰਾਂ ਦਾ ਲੰਗਣਾ ਮੁਸ਼ਕਿਲ ਕੀਤਾ ਹੋਇਆ ਹੈ ਉਥੇ ਮੁਹੱਲਾ ਵਾਸੀ ਵੀ ਇਸ ਤੋਂ ਡਾਢੇ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਹ ਮੰਡੀ ਦੀ ਮੁੱਖ ਗਲੀ ਹੈ ਜਿਸ ’ਤੇ ਸਬ-ਤਹਿਸੀਲ ਵੀ ਆਉਂਦੀ ਹੈ ਜਿਸ ਕਾਰਨ ਤਹਿਸੀਲ ’ਚ ਜਾਣ ਵਾਲੇ ਲੋਕਾਂ ਦਾ ਹਰ ਸਮੇਂ ਤਾਂਤਾ ਲੱਗਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾਂ ਸੀਵਰੇਜ ਦਾ ਗੰਦਾ ਪਾਣੀ ਲੀਕ ਹੋ ਕੇ ਖਡ਼੍ਹਦਾ ਹੈ ਉਸ ਥਾਂ ਤੋਂ ਥੋਡ਼੍ਹੀ ਦੂਰ ਹੀ ਮੰਦਰ ਵੀ ਹੈ, ਗੰਦਗੀ ਕਾਰਨ ਮੰਦਰ ਦੀ ਵੀ ਪਵਿੱਤਰ ਮਰਿਆਦਾ ਭੰਗ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਲੀਕੇਜ ਸਬੰਧੀ ਉਨ੍ਹਾਂ ਵਲੋਂ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਉਨ੍ਹਾਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕਦੀ। ਜਦ ਸਬੰਧੀ ਸੀਵਰੇਜ ਬੋਰਡ ਦੇ ਐੱਸ. ਡੀ. ਓ. ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ। 


Related News