ਮਿਡ-ਡੇ-ਮੀਲ ਵਰਕਰਾਂ ਦੀ ਹੜਤਾਲ ਵਿਚਾਲੇ ਵਿਭਾਗ ਦਾ ਵੱਡਾ ਐਕਸ਼ਨ, ਹਰ ਹਾਲ ’ਚ ਚਾਲੂ ਰਹੇਗੀ ਸਕੂਲਾਂ ਦੀ ਰਸੋਈ

Thursday, Jul 02, 2026 - 08:07 AM (IST)

ਮਿਡ-ਡੇ-ਮੀਲ ਵਰਕਰਾਂ ਦੀ ਹੜਤਾਲ ਵਿਚਾਲੇ ਵਿਭਾਗ ਦਾ ਵੱਡਾ ਐਕਸ਼ਨ, ਹਰ ਹਾਲ ’ਚ ਚਾਲੂ ਰਹੇਗੀ ਸਕੂਲਾਂ ਦੀ ਰਸੋਈ

ਲੁਧਿਆਣਾ (ਵਿੱਕੀ) : ਪੰਜਾਬ ਵਿਚ 1 ਜੁਲਾਈ ਤੋਂ ਮਿਡ ਡੇ ਮੀਲ ਵਰਕਰਾਂ ਵੱਲੋਂ ਐਲਾਨੀ ਗਈ ਹੜਤਾਲ ਅਤੇ ਕੰਮ ਬੰਦ ਕਰਨ ਦੇ ਐਲਾਨ ਤੋਂ ਬਾਅਦ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਐਕਸ਼ਨ ਵਿਚ ਆ ਗਿਆ ਹੈ। ਵਰਕਰਾਂ ਦੇ ਇਸ ਤਿੱਖੇ ਰੁਖ਼ ਕਾਰਨ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਦੀ ਥਾਲੀ ਖਾਲੀ ਨਾ ਰਹੇ, ਇਸ ਲਈ ਸਰਕਾਰ ਨੇ ਤੁਰੰਤ ਪੁਖਤਾ ਬਦਲਵੇਂ ਪ੍ਰਬੰਧ ਲਾਗੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਕਰੋੜਾਂ ਨਿਵੇਸ਼ਕਾਂ ਲਈ ਵੱਡੀ ਖ਼ਬਰ ! PPF, SCSS, SSY ਦੇ ਵਿਆਜ ਸਬੰਧੀ ਸਰਕਾਰ ਨੇ ਕਰ 'ਤਾ ਵੱਡਾ ਐਲਾਨ

ਪੰਜਾਬ ਸਟੇਟ ਮਿਡ–ਡੇ-ਮੀਲ ਸੁਸਾਇਟੀ ਵੱਲੋਂ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਵੱਖ-ਵੱਖ ਕਮਿਊਨਿਟੀਜ਼ ਅਤੇ ਯੂਨੀਅਨਾਂ ਦੀ ਇਸ ਹੜਤਾਲ ਦੇ ਬਾਵਜੂਦ ਸਕੂਲਾਂ ਵਿਚ ਖਾਣੇ ਦੀ ਵਿਵਸਥਾ ਕਿਸੇ ਵੀ ਕੀਮਤ ’ਤੇ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਇਸ ਸਬੰਧੀ ਸਮੂਹ ਸਕੂਲ ਮੁਖੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਹੜਤਾਲ ਵਾਲੇ ਦਿਨ ਜੇਕਰ ਕੋਈ ਕੁੱਕ-ਕਮ-ਹੈਲਪਰ ਸਕੂਲ ਵਿਚ ਹਾਜ਼ਰ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਜਗ੍ਹਾ ਆਪਣੇ ਪੱਧਰ ’ਤੇ ਤੁਰੰਤ ਬਦਲਵੇਂ ਪ੍ਰਬੰਧ ਕੀਤੇ ਜਾਣ। ਸਕੂਲ ਮੁਖੀਆਂ ਨੂੰ ਮਿਡ -ਡੇ-ਮੀਲ ਬਣਵਾਉਣ ਲਈ ਆਪਣੇ ਪੱਧਰ ’ਤੇ ਅਸਥਾਈ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਵਿਭਾਗ ਨੇ ਸਾਫ ਕੀਤਾ ਹੈ ਕਿ ਇਹ ਸਾਰੇ ਪ੍ਰਬੰਧ ਪੰਜਾਬ ਸਟੇਟ ਮਿਡ-ਡੇ ਮੀਲ-ਸੁਸਾਇਟੀ ਦੇ ਫੰਡਾਂ ਵਿਚੋਂ ਪੂਰੇ ਕੀਤੇ ਜਾਣ ਤਾਂ ਕਿ ਕੋਈ ਵੀ ਵਿਦਿਆਰਥੀ ਮਿਡ ਡੇ ਮੀਲ ਤੋਂ ਵਾਂਝਾ ਨਾ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News