ਬੁਢਲਾਡਾ ਤੋਂ ਹਰਿਆਣਾ ਰਾਜ ਦੀ ਸੜਕ ਦੇ ਨਿਰਮਾਣ ਚ ਦੇਰੀ ਕਾਰਨ ਨਾਅਰੇਬਾਜੀ

11/21/2019 9:03:04 PM

ਬੁਢਲਾਡਾ, (ਮਨਜੀਤ)- ਅੱਜ ਇਥੇ ਨਗਰ ਸੁਧਾਰ ਸਭਾ ਬੁਢਲਾਡਾ ਦੇ ਮਂੈਬਰਾਂ ਨੇ ਬੁਢਲਾਡਾ ਦੇ ਫੁਟਬਾਲ ਚੌਕ ਤੋਂ ਹਰਿਆਣਾ ਰਾਜ ਦੀ ਹੱਦ ਪਿੰਡ ਬਾਹਮਣਵਾਲਾ ਤੱਕ 20.55 ਕਿ:ਮੀ: ਬਣਾਈ ਜਾਣ ਵਾਲੀ ਇਸ ਸੜਕ ਦੇ ਮੱਧਮ ਚਾਲ ਕਾਰਨ ਨਾਅਰੇਬਾਜੀ ਕੀਤੀ ।ਨਗਰ ਸੁਧਾਰ ਸਭਾ ਆਗੂ ਸੱਤਪਾਲ ਸਿੰਘ ਕਟੌਦੀਆ, ਪ੍ਰ੍ਰੇਮ ਸਿੰਘ ਦੋਦੜਾ, ਸਤੀਸ਼ ਸਿੰਗਲਾ ਆਦਿ ਨੇ ਕਿਹਾ ਕਿ ਇਸ ਸੜਕ ਉਪਰ ਟੈਕਨੀਕਲ ਪ੍ਰੋਜਲ ਦੇ ਅਨੁਸਾਰ 75 ਡੀ.ਐਮ.ਐਮ (ਤਿੰਨ ਲੇਅਰ) ਅਤੇ ਵੀ. ਸੀ 40 ਐਮ.ਐਮ ਮਟੀਰੀਅਲ ਪਾਈ ਜਾਣੀ ਹੈ।ਸ਼ਾਰਟ ਟਰਮ ਟੈਂਡਰ ਮੌਕੇ ਇਸਦਾ ਕੰਮ ਲਗਭਗ 11 ਮਹੀਨੇ ਚ ਪੂਰਾ ਕਰਨ ਬਾਰੇ ਕਿਹਾ ਗਿਆ ਸੀ ਪਰ 9 ਮਹੀਨੇ ਚ ਸਿਰਫ 9-10 ਪ੍ਰਤੀਸ਼ਤ ਕੰਮ ਹੀ ਮੁਕੰਮਲ ਹੋਇਆ ਹੈ। ਕਰੋੜਾ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੰਮ ਲਟਕਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਸੜਕ ਤੇ ਖੱਡਿਆ ਕਾਰਨ ਰੋਜਾਨਾਂ ਐਕਸੀਡੈਂਟ ਹੋ ਰਹੇ ਹਨ। ਇਸ ਮੌਕੇ ਵਿਸ਼ਾਲ ਰਿਸ਼ੀ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾਂ ਪ੍ਰਧਾਨ ਜਸਪਾਲ ਸਿੰਘ ਦਾਤੇਵਾਸ ਆਦਿ ਮੌਜੂਦ ਸਨ। ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਦੇ ਨਿਰਮਾਣ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇ ਤਾਂ ਜੋ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਸਕੇ।


Bharat Thapa

Content Editor

Related News