ਅਣਪਛਾਤੇ ਵਿਅਕਤੀਆਂ ਵੱਲੋਂ ਇਕ ਦਰਜਨ ਤੋਂ ਵੱਧ ਦੁਕਾਨਾਂ ''ਤੇ ਕੀਤੀ ਗਈ ਚੋਰੀ

Sunday, Nov 02, 2025 - 06:40 PM (IST)

ਅਣਪਛਾਤੇ ਵਿਅਕਤੀਆਂ ਵੱਲੋਂ ਇਕ ਦਰਜਨ ਤੋਂ ਵੱਧ ਦੁਕਾਨਾਂ ''ਤੇ ਕੀਤੀ ਗਈ ਚੋਰੀ

ਬੁਢਲਾਡਾ (ਰਾਮ ਰਤਨ ਬਾਂਸਲ)- ਕਸਬਾ ਬੋਹਾ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਦਰਜਨ ਤੋਂ ਵੱਧ ਦੁਕਾਨਾਂ 'ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਕਸਬਾ ਬੂਹਾ ਵਿਖੇ ਖਾਟੂ ਸ਼ਾਮ ਜੀ ਦਾ ਜਾਗਰਣ ਚੱਲ ਰਿਹਾ ਸੀ ਕਿ ਇਸੇ ਦੌਰਾਨ ਅਣਪਛਾਤੇ ਵਿਅਕਤੀਆਂ ਵੱਲੋਂ ਕਸਬਾ ਬੋਹਾ ਦੀਆਂ ਇਕ ਦਰਜਨ ਤੋਂ ਵੱਧ ਦੁਕਾਨਾਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਦੀ ਖ਼ਬਰ ਮਿਲੀ ਪਰ ਇਸੇ ਦੌਰਾਨ ਜਾਗਰਨ ਦੇ ਵਿੱਚੋਂ ਮੱਥਾ ਟੇਕ ਕੇ ਮੁੜ ਰਹੇ ਕੁਝ ਵਿਅਕਤੀਆਂ ਵੱਲੋਂ ਅਣਪਛਾਤੇ ਵਿਅਕਤੀਆਂ 'ਤੇ ਸ਼ੱਕ ਪੈਣ 'ਤੇ ਚੋਰਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ: ਗੋਲ਼ੀਆਂ ਮਾਰ ਕਤਲ ਕੀਤੇ ਕਬੱਡੀ ਖਿਡਾਰੀ ਤੇਜਪਾਲ ਦੇ ਘਰ ਪਹੁੰਚੇ ਰਵਨੀਤ ਬਿੱਟੂ, ਦਿੱਤਾ ਵੱਡਾ ਬਿਆਨ

PunjabKesari

ਇਸੇ ਦੌਰਾਨ ਪੁਲਸ ਦੀ ਸੁਸਤ ਕਾਰਵਾਈ ਤੋਂ ਦੁਖ਼ੀ ਕਸਬਾ ਬੋਹਾ ਦੇ ਵਪਾਰੀਆਂ ਵੱਲੋਂ ਬੁਢਲਾਡਾ ਅੱਡਾ ਰਤੀਆ ਹਰਿਆਣਾ ਦੀ ਮੁੱਖ ਸੜਕ 'ਤੇ ਧਰਨਾ ਲਗਾ ਦਿੱਤਾ, ਜਿਸ ਨੂੰ ਸ਼ਾਂਤ ਕਰਨ ਲਈ ਡੀ. ਐੱਸ. ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾ ਸਮੇਤ ਜ਼ਿਲ੍ਹਾ ਦਾ ਪੁਲਸ ਅਮਲਾ ਪੁੱਜਿਆ। ਹਾਲਾਤ ਤਨਾਅ ਪੂਰਨ ਹੁੰਦੇ ਵੇਖ ਜ਼ਿਲ੍ਹਾ ਪੁਲਸ ਮੁਖੀ ਵੱਲੋਂ ਸੀ. ਆਈ. ਏ. ਸਟਾਫ਼ ਦੇ ਮੁਖੀ ਨੂੰ ਭੇਜ ਕੇ ਲੋਕਾਂ ਨੂੰ ਸ਼ਾਂਤ ਕੀਤਾ ਗਿਆ ਅਤੇ ਚੋਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਵਪਾਰੀ ਵਰਗ ਵੱਲੋਂ ਧਰਨੇ ਨੂੰ ਸਮਾਪਤ ਕੀਤਾ ਗਿਆ। 

ਇਹ ਵੀ ਪੜ੍ਹੋ: ਡੌਂਕੀ ਲਾਉਣ ਵਾਲੇ ਸਾਵਧਾਨ! ਨੌਜਵਾਨਾਂ ਨੂੰ ਦਿੱਤੀ ਜਾ ਰਹੀ ਥਰਡ ਡਿਗਰੀ, ਹੋਸ਼ ਉਡਾਉਣ ਵਾਲੀ ਵੀਡੀਓ ਆਈ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News