ਸਰਹੱਦੀ ਇਲਾਕੇ ਦੇ ਬੇਸਹਾਰਾ ਲੋਕਾਂ ਲਈ ਰਜਾਈਆਂ ਦਾ ਦੂਜਾ ਟਰੱਕ ਰਵਾਨਾ

Monday, Dec 24, 2018 - 05:33 AM (IST)

ਸਰਹੱਦੀ ਇਲਾਕੇ ਦੇ ਬੇਸਹਾਰਾ ਲੋਕਾਂ ਲਈ ਰਜਾਈਆਂ ਦਾ ਦੂਜਾ ਟਰੱਕ ਰਵਾਨਾ

 ਪਟਿਆਲਾ, (ਬਲਜਿੰਦਰ)- ਸਮਾਜ ਸੇਵਾ ਦੇ ਖੇਤਰ ਵਿਚ ਪਿਛਲੇ ਲੰਮੇ ਸਮੇਂ ਤੋਂ ਵਿਚਰ ਰਹੀ ਐੱਨ. ਜੀ. ਓ. ਡਰੀਮਜ਼ ਆਫ ਸੋਸ਼ਲ ਟਰੇਡਜ਼ (ਦੋਸਤ) ਵੱਲੋਂ ਅੱਜ ‘ਪੰਜਾਬ ਕੇਸਰੀ ਗਰੁੱਪ’ ਜਲੰਧਰ ਦੇ ਪਟਿਆਲਾ ਸਬ-ਦਫ਼ਤਰ ਤੋਂ ਇੰਚਾਰਜ ਸਤਿੰਦਰਪਾਲ ਕੌਰ ਵਾਲੀਆ ਦੇ ਸਹਿਯੋਗ ਨਾਲ ਸਰਹੱਦੀ ਖੇਤਰ ਵਿਚ ਰਹਿੰਦੇ ਬੇਸਹਾਰਾ ਲੋਕਾਂ ਲਈ ਰਜਾਈਆਂ ਦਾ ਦੂਜਾ ਟਰੱਕ ਦੋਸਤ ਸੰਸਥਾ ਦੇ ਪ੍ਰਧਾਨ ਤੇ ਸਾਬਕਾ ਕਰਨਲ ਜੇ. ਐੱਸ. ਥਿੰਦ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸਤਿੰਦਰਪਾਲ ਕੌਰ ਵਾਲੀਆ ਨੇ ਕਿਹਾ ਕਿ ‘ਦੋਸਤ’ ਸੰਸਥਾ ਹਮੇਸ਼ਾ ਹੀ ਗਰੀਬ ਤੇ ਬੇਸਹਾਰਿਆਂ ਦੀ ਮਦਦ ਲਈ ਅੱਗੇ ਆਉਂਦੀ ਹੈ। ਲਗਾਤਾਰ ਦੂਜੇ ਸਾਲ  ਵੀ ਸੰਸਥਾ ਵੱਲੋਂ ਲੋਡ਼ਵੰਦਾਂ ਲਈ ਰਜਾਈਆਂ ਦਾ ਟਰੱਕ ਭੇਜਿਆ ਜਾ ਰਿਹਾ ਹੈ। 
ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਲੋਕਾਂ ਨੇ ਹਮੇਸ਼ਾ ਹੀ ਲੋਡ਼ਵੰਦਾਂ ਦੀ ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ ਜਾਂ ਕਿਸੇ ਵੀ ਰਾਜ ਵਿਚ ਰਹਿੰਦੇ ਹੋਣ, ਖੁੱਲ੍ਹੇ ਦਿਲ ਨਾਲ ਮਦਦ ਕੀਤੀ ਹੈ। ਸੰਸਥਾ ਦੇ ਪ੍ਰਧਾਨ ਕਰਨਲ ਜੇ. ਐੱਸ. ਥਿੰਦ ਤੇ ਸੰਸਥਾਪਕ ਤੇ ਜਨਰਲ ਸਕੱਤਰ ਭਗਵਾਨ ਦਾਸ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਸਮਾਜ ਸੇਵਾ ਦੇ ਲੇਖੇ ਲਾਉਣ ਦੀ ਹੁੰਦੀ ਹੈ।  ਇਸ ਮੌਕੇ ਭਗਵਾਨ ਦਾਸ ਗੁਪਤਾ ਸੰਸਥਾਪਕ ਤੇ ਜਨਰਲ ਸਕੱਤਰ,  ਪ੍ਰਵੀਨ ਗੋਇਲ, ਸੁਭਾਸ਼ ਚੰਦਰ ਸ਼ਰਮਾ ਮੈਂਬਰ, ਪ੍ਰਭਜੋਤ ਸਿੰਘ, ਰੋਹਿਤ ਕੁਮਾਰ ਗੁਪਤਾ ਵਿੱਤ ਸਕੱਤਰ, ਐਡਵੋਕੇਟ ਕੇ. ਐੱਸ. ਅੌਲ ਤੇ ਸਤਨਾਮ ਸਿੰਘ ਰੋਮੀ ਹੈਵਨਜ਼ ਮੌਜੂਦ ਸਨ।


Related News