ਸਕੂਲ ਵੈਨ ਦਾ ਪਿੱਛਾ ਕਰ ਕੇ ਕੁੜੀਆਂ ਨੂੰ ਪ੍ਰੇਸ਼ਾਨ ਕਰਨ ਵਾਲੇ ਮਨਚਲਿਆਂ ਦੀ ਹੋਈ ‘ਸੇਵਾ’

Friday, May 15, 2026 - 04:23 PM (IST)

ਸਕੂਲ ਵੈਨ ਦਾ ਪਿੱਛਾ ਕਰ ਕੇ ਕੁੜੀਆਂ ਨੂੰ ਪ੍ਰੇਸ਼ਾਨ ਕਰਨ ਵਾਲੇ ਮਨਚਲਿਆਂ ਦੀ ਹੋਈ ‘ਸੇਵਾ’

ਮਲੋਟ (ਜੁਨੇਜਾ) : ਪੁਲਸ ਵੱਲੋਂ ਗੈਰ ਸਮਾਜੀ ਅਨਸਰਾਂ ਵਿਰੁੱਧ ਸਖ਼ਤੀ ਕਰਨ ਦਾ ਦਾਅਵਾ ਕੀਤਾ ਹੈ ਪਰ ਭੂੰਡ ਆਸ਼ਕਾਂ ਵੱਲੋਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਜਾ ਰਿਹਾ । ਅਜਿਹਾ ਹੀ ਮਾਮਲਾ ਸਿਟੀ ਮਲੋਟ ਅਧੀਨ ਆਇਆ ਜਿਥੇ ਕੁਝ ਅਜਿਹੇ ਵਿਗੜੈਲਾਂ ਵੱਲੋਂ ਲਗਾਤਾਰ ਲੜਕੀਆਂ ਦੀ ਵੈਨ ਦਾ ਪਿੱਛਾ ਕੀਤਾ ਜਾਂਦਾ ਸੀ, ਸਗੋਂ ਵੈਨ ਰੋਕ ਕੇ ਗੁੰਡਾਗਰਦੀ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਸੀ, ਜਿਸ ਤੋਂ ਪ੍ਰੇਸ਼ਾਨ ਮਾਪਿਆਂ ਅਤੇ ਪਿੰਡਾਂ ਵਾਸੀਆਂ ਨੇ ਅੱਜ ਉਕਤ ਲੜਕਿਆਂ ਨੂੰ ਫੜ ਕੇ ਸੇਵਾ ਕੀਤੀ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ।

ਇਸ ਸਬੰਧੀ ਸਿਟੀ ਥਾਣੇ ਦੇ ਬਾਹਰ ਪਿੰਡ ਤੱਪਾਖੇੜਾ ਅਤੇ ਦਿਉਣ ਖੇੜਾ ਦੇ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਮਲੋਟ ਸਕੂਲ ’ਚ ਪੜ੍ਹਦੇ ਹਨ। ਦੋ-ਤਿੰਨ ਲੜਕੇ ਸਕੂਲ ਦਾ ਵੈਨ ਦਾ ਪਿੱਛਾ ਕਰ ਕੇ ਹਰਕਤਾਂ ਕਰਦੇ ਸੀ ਅਤੇ ਵੈਨ ਡਰਾਈਵਰ ਨੂੰ ਗੱਡੀ ਰੋਕਣ ਲਈ ਧੱਕਾ ਕਰਦੇ ਸੀ। ਕੱਲ ਹੱਦ ਹੋ ਗਈ ਜਦੋਂ ਇਨ੍ਹਾਂ ਲੜਕਿਆਂ ਨੇ ਵੈਨ ਦੇ ਅੱਗੇ ਮੋਟਰਸਾਈਕਲ ਲਾ ਕੇ ਵੈਨ ਨੂੰ ਰੋਕਣ ਦੀ ਕੋਸਿਸ਼ ਕੀਤੀ। ਇਹ ਮਾਮਲਾ ਮਾਪਿਆਂ ਦੇ ਧਿਆਨ ’ਚ ਲਿਆਉਣ ’ਤੇ ਅੱਜ ਉਕਤ ਬੱਚਿਆਂ ਦੇ ਮਾਪੇ ਅਬੁਲਖੁਰਾਣਾ ਆ ਕੇ ਰੁਕ ਗਏ।

ਉਕਤ ਲੜਕਿਆਂ ਨੇ ਆਪਣੇ 4-5 ਹੋਰ ਸਾਥੀਆਂ ਨਾਲ ਕਾਰ ’ਤੇ ਵੈਨ ਦਾ ਪਿੱਛਾ ਕੀਤਾ ਅਤੇ ਅਬੁਲਖੁਰਾਣਾ ਆ ਕੇ ਕਾਰ       ਵੈਨ ਦੇ ਅੱਗੇ ਲਾ ਲਈ, ਜਿਸ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨੇ ਉਕਤ ਲੜਕਿਆਂ ਨੂੰ ਫੜਨਾ ਚਾਹਿਆ ਤਾਂ ਕਾਰ ਛੱਡ ਕੇ ਵਾਹਨਾਂ ’ਚ ਭੱਜ ਗਏ। ਮਾਪਿਆਂ ਨੇ ਇਸ ਸਬੰਧੀ 112 ’ਤੇ ਫੋਨ ਕਰ ਕੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਲੋਕਾਂ ਨੇ ਇਨ੍ਹਾਂ ’ਚੋਂ 5 ਲੜਕਿਆਂ ਨੂੰ ਕਾਬੂ ਕਰ ਲਿਆ। ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਨੇ ਇਨ੍ਹਾਂ ਬੁੱਘੀ ਬਦਮਾਸ਼ਾਂ ਦੀ ਸੇਵਾ ਵੀ ਕੀਤੀ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਐੱਸ. ਐੱਚ. ਓ. ਸਿਟੀ ਮਲੋਟ ਇੰਸਪੈਕਟਰ ਵਰੁਣ ਯਾਦਵ ਨੇ ਕਿਹਾ ਕਿ ਪੁਲਸ ਵੱਲੋਂ ਇਸ ਮਾਮਲੇ ’ਤੇ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News