5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿਚਕਾਰ ਈ-ਮੇਲ ਪ੍ਰਣਾਲੀ ਨੇ ਭੰਬਲਭੂਸੇ 'ਚ ਪਾਏ ਸੂਕਲ ਪ੍ਰਬੰਧਕ
Thursday, Mar 06, 2025 - 05:35 PM (IST)

ਬੁਢਲਾਡਾ (ਬਾਂਸਲ)- ਪ੍ਰੀਖਿਆ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਭਾਗ ਵੱਲੋਂ ਈ-ਮੇਲ ਆਈ. ਡੀ. ਨਵੀਂ ਬਣਾਉਣ ਦੇ ਭੰਬਲਭੂਸੇ ਕਾਰਨ ਸਕੂਲਾਂ ਅੰਦਰ ਭਗਦੜ ਨਜ਼ਰ ਆ ਰਹੀ ਹੈ। ਕਿਸੇ ਨੂੰ ਵੀ ਇਸ ਸਮੱਸਿਆ ਦਾ ਹੱਲ ਲਈ ਰਾਹ ਨਹੀਂ ਮਿਲ ਰਿਹਾ। ਵਿਭਾਗ ਦੀ ਢਿੱਲੀ ਚਾਲ ਅਤੇ ਮੌਕੇ 'ਤੇ ਈਮੇਲ ਦਾ ਭੰਬਲਭੂਸਾ ਪ੍ਰੀਖਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਕੂਲਾਂ 'ਚ ਅੱਜ 7 ਮਾਰਚ ਤੋਂ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ ਲਈ ਸਿੱਖਿਆ ਵਿਭਾਗ ਨੇ ਮੁਲਾਂਕਣ ਸਾਧਨ ਮੁਹੱਈਆ ਕਰਵਾਉਣ ਦੀ ਯੋਜਨਾ ਬਣਾਈ ਹੈ। ਇਸ ਪ੍ਰਕਿਰਿਆ ਤਹਿਤ ਸਿੱਖਿਆ ਵਿਭਾਗ ਨੇ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਨਵੇਂ ਈ-ਮੇਲ ਆਈਡੀਜ਼ ਬਣਾਉਣ, ਤਾਂ ਜੋ ਇਨ੍ਹਾਂ ਆਈਡੀਜ਼ ਤੇ ਮੁਲਾਂਕਣ ਟੂਲ ਭੇਜੇ ਜਾ ਸਕਣ ਪਰ ਇਸ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਇਹ ਪ੍ਰਣਾਲੀ ਸਕੂਲਾਂ ਅਤੇ ਉਨ੍ਹਾਂ ਦੇ ਅਧਿਆਪਕਾਂ ਲਈ ਸਿਰਦਰਦੀ ਬਣ ਗਈ ਹੈ।
ਇਹ ਵੀ ਪੜ੍ਹੋ- ਖੂਨ ਦੇ ਰਿਸ਼ਤੇ ਹੋਏ ਦਾਗਦਾਰ, ਕਲਯੁੱਗੀ ਪੁੱਤ ਨੇ ਜ਼ਮੀਨ ਦੇ ਲਾਲਚ ’ਚ ਕੀਤਾ ਪਿਤਾ ਦਾ ਕਤਲ
ਹਾਲਾਤ ਇਹ ਹਨ ਕਿ ਸਕੂਲ ਪਿਛਲੇ 6 ਦਿਨਾਂ ਤੋਂ ਇਸ ਦੁਵਿਧਾ 'ਚ ਫਸੇ ਹੋਏ ਹਨ ਪਰ ਵਿਭਾਗ ਕੋਲ ਵੀ ਇਸ ਗੱਲ ਦਾ ਜਵਾਬ ਨਹੀਂ ਹੈ ਕਿ ਇਨ੍ਹਾਂ ਨੂੰ ਇਥੋਂ ਕੌਣ ਕੱਢੇਗਾ। ਜਾਣਕਾਰੀ ਅਨੁਸਾਰ ਬਹੁਤੇ ਸਕੂਲਾਂ ਨੇ ਸਮੇਂ ਸਿਰ ਆਪਣੀ ਨਵੀਂ ਈ-ਮੇਲ ਆਈ.ਡੀ. ਬਣਾ ਕੇ ਵਿਭਾਗ ਨੂੰ ਉਪਲਬਧ ਕਰਵਾ ਦਿੱਤੀ ਪਰ ਇਸ ਦੇ ਬਾਵਜੂਦ ਕਈ ਸਕੂਲਾਂ ਨੂੰ ਅਜੇ ਤੱਕ ਵਿਭਾਗ ਵੱਲੋਂ ਵੈਲਕਮ ਮੇਲ ਨਹੀਂ ਮਿਲੀ । ਇਸ ਕਾਰਨ ਉਨ੍ਹਾਂ ਨੂੰ ਵਿਭਾਗ ਵਲੋਂ ਕੋਈ ਈਮੇਲ ਨਹੀਂ ਮਿਲ ਰਹੀ, ਜਿਸ ਕਾਰਨ ਪ੍ਰੀਖਿਆ ਦੀਆਂ ਤਿਆਰੀਆਂ 'ਚ ਦੇਰੀ ਹੋ ਰਹੀ ਹੈ। ਸਕੂਲ ਦੇ ਇਕ ਅਧਿਆਪਕ ਨੇ ਕਿਹਾ ਕਿ ਅਸੀਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਈ-ਮੇਲ ਆਈ. ਡੀ. ਬਣਾਈ ਸੀ ਪਰ ਵਿਭਾਗ ਹੁਣ ਇਸ ਨੂੰ ਆਪਣੇ ਸਿਸਟਮ ਨਾਲ ਲਿੰਕ ਕਰਨ 'ਚ ਅਸਮਰੱਥ ਜਾਪਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਕਈ ਵਾਰ ਮੇਲ ਚੈੱਕ ਕਰਨ ਦੇ ਬਾਵਜੂਦ ਸਾਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ, ਜਿਸ ਨਾਲ ਸਾਡੀਆਂ ਯੋਜਨਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸੇ ਤਰ੍ਹਾਂ ਇਕ ਹੋਰ ਅਧਿਆਪਕਾਂ ਨੇ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਮੁਲਾਂਕਣ ਟੂਲ ਈਮੇਲ ਰਾਹੀਂ ਭੇਜੇ ਜਾਣਗੇ ਪਰ ਜਦੋਂ ਈ-ਮੇਲ ਆਈ. ਡੀ. 'ਤੇ ਕੋਈ ਜਾਣਕਾਰੀ ਨਹੀਂ ਆ ਰਹੀ ਸੀ, ਤਾਂ ਅਸੀਂ ਇਸ ਪ੍ਰਣਾਲੀ ਦਾ ਫਾਇਦਾ ਕਿਵੇਂ ਉਠਾਉਂਦੇ ਹਾਂ ? ਵਿਭਾਗ ਨੂੰ ਖੁਦ ਇਸ ਪ੍ਰਕਿਰਿਆ ਨੂੰ ਬਿਹਤਰ ਢੰਗ ਨਾਲ ਸੰਭਾਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪ੍ਰਧਾਨਗੀ ਤੋਂ ਅਸਤੀਫ਼ੇ 'ਤੇ ਐਡਵੋਕੇਟ ਧਾਮੀ ਦਾ ਵੱਡਾ ਬਿਆਨ
ਦਿਨ ਭਰ ਹੁੰਦੀ ਰਹੀ ਚਰਚਾ
ਇਸ ਤਕਨੀਕੀ ਖ਼ਰਾਬੀ ਕਾਰਨ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਵਿਭਾਗ ਵਲੋਂ ਬਣਾਏ ਗਏ ਵਟਸਐਪ ਗਰੁੱਪ 'ਚ ਇਸ ਵਿਸ਼ੇ 'ਤੇ ਲਗਾਤਾਰ ਚਰਚਾ ਚੱਲ ਰਹੀ ਹੈ, ਜਿਸ ਕਾਰਨ ਸਕੂਲਾਂ ਦੇ ਹੋਰ ਜ਼ਰੂਰੀ ਕੰਮ ਪ੍ਰਭਾਵਿਤ ਹੋ ਰਹੇ ਹਨ। ਕਈ ਅਧਿਆਪਕ ਵਿਭਾਗ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਵਟਸਐਪ ਗਰੁੱਪ 'ਚ ਦਿਨ ਭਰ ਇਸ ਸਮੱਸਿਆ ਦੀ ਚਰਚਾ ਹੁੰਦੀ ਰਹੀ। ਕੋਈ ਕਹਿ ਰਿਹਾ ਹੈ ਕਿ ਸਰਵਰ ਦੀ ਸਮੱਸਿਆ ਹੈ, ਕੁਝ ਕਹਿ ਰਹੇ ਹਨ ਕਿ ਮੇਲ ਭੇਜਣ 'ਚ ਦੇਰੀ ਹੋ ਰਹੀ ਹੈ ਪਰ ਅਸਲ ਸਮੱਸਿਆ ਇਹ ਹੈ ਕਿ ਵਿਭਾਗ ਖੁਦ ਵੀ ਇਸ ਸਾਰੀ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਨਜਿੱਠਣ ਦੇ ਸਮਰੱਥ ਨਹੀਂ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਖੁਦ ਪ੍ਰਕਿਰਿਆ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਈ-ਮੇਲ ਆਈ.ਡੀ. ਜੋੜਨ ਅਤੇ ਮੁਲਾਂਕਣ ਟੂਲ ਭੇਜਣ 'ਚ ਹਰੇਕ ਸਕੂਲ ਦੀ ਵਿਅਕਤੀਗਤ ਤੌਰ 'ਤੇ ਮਦਦ ਕਰਨੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8