UGC-NET ਦੀ ਪ੍ਰੀਖਿਆ ਪਾਸ ਕਰਨ ਵਾਲੀਆਂ ਬੁਢਲਾਡਾ ਦੀਆਂ 3 ਭੈਣਾਂ ਦੇ ਘਰ ਪੁੱਜੇ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ

Saturday, Aug 02, 2025 - 01:45 PM (IST)

UGC-NET ਦੀ ਪ੍ਰੀਖਿਆ ਪਾਸ ਕਰਨ ਵਾਲੀਆਂ ਬੁਢਲਾਡਾ ਦੀਆਂ 3 ਭੈਣਾਂ ਦੇ ਘਰ ਪੁੱਜੇ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ

ਬੁਢਲਾਡਾ (ਰਤਨ ਬਾਂਸਲ)-  ਦਿਹਾੜੀ-ਮਜ਼ਦੂਰੀ ਕਰਕੇ ਘਰ ਚਲਾਉਣ ਵਾਲੀ ਮਾਂ ਅਤੇ ਗੁਰਦੁਆਰੇ 'ਚ ਗ੍ਰੰਥੀ ਦੀ ਸੇਵਾ ਨਿਭਾਉਣ ਵਾਲੇ ਪਿਓ ਦੀਆਂ 3 ਧੀਆਂ ਰਿੰਪੀ ਕੌਰ (28), ਬੇਅੰਤ ਕੌਰ (26) ਅਤੇ ਹਰਦੀਪ ਕੌਰ (23) ਨੇ ਵੱਡੀਆਂ ਮੁਸ਼ਕਲਾਂ ਦੇ ਬਾਵਜੂਦ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ-ਨੈਸ਼ਨਲ ਐਲਿਜੀਬਿਲਟੀ ਟੈਸਟ (UGC-NET) ਪਾਸ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ। ਇਹ ਤਿੰਨੇ ਭੈਣਾਂ ਪੰਜਾਬ ਦੇ ਸਭ ਤੋਂ ਘੱਟ ਸਾਖਰਤਾ ਦਰ ਵਾਲੇ ਜ਼ਿਲ੍ਹੇ ਮਾਨਸਾ ਦੇ ਬੁਢਲਾਡਾ ਸ਼ਹਿਰ ਦੀ ਰਹਿਣ ਵਾਲੀਆਂ ਹਨ। ਇਨ੍ਹਾਂ ਤਿੰਨਾਂ ਨੇ ਵੱਖ-ਵੱਖ ਵਿਸ਼ਿਆਂ 'ਚ ਨੈੱਟ ਪਾਸ ਕੀਤਾ ਹੈ। 

ਇਹ ਵੀ ਪੜ੍ਹੋ: ਧਾਰਮਿਕ ਸਜ਼ਾ ਪੂਰੀ ਕਰਨ ਲਈ ਪਤੀ ਨਾਲ ਹਰਿਦੁਆਰ ਪੁੱਜੀ ਪਾਇਲ ਮਲਿਕ, ਨੱਕ ਰਗੜ ਕੇ ਰੋਂਦੇ ਹੋਏ ਮੰਗੀ ਮਾਫੀ

PunjabKesari

ਉਥੇ ਹੀ ਇਨ੍ਹਾਂ ਧੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦੇਣ ਲਈ ਅੱਜ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਕਰਮਜੀਤ ਸਿੰਘ ਅਨਮੋਲ ਉਨ੍ਹਾਂ ਦੇ ਘਰ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਨਾਲ ਫਿਲਮ 'ਕੁੜੀਆਂ ਜਵਾਨ ਬਾਪੂ ਪਰੇਸ਼ਾਨ' ਦੀ ਕਾਸਟ ਵੀ ਮੌਜੂਦ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਕੁੜੀਆਂ ਬੋਝ ਨਹੀਂ ਹੁੰਦੀਆਂ, ਸਗੋਂ ਮਾਣ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਇਨ੍ਹਾਂ ਬੱਚੀਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਡੀ ਫਿਲਮ ਵੀ ਆ ਰਹੀ ਹੈ 'ਕੁੜੀਆਂ ਜਵਾਨ ਬਾਪੂ ਪਰੇਸ਼ਾਨ', ਜੇ ਇਹੋ-ਜਿਹੀਆਂ ਕੁੜੀਆਂ ਹੋਣ ਤਾਂ ਉਨ੍ਹਾਂ ਦੇ ਬਾਪੂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਇਸ ਦੌਰਾਨ ਬੁਢਲਾਡਾ ਦੇ MLA ਪ੍ਰਿੰਸੀਪਲ ਬੁੱਧਰਾਮ ਵੀ ਮੌਜੂਦ ਸਨ।

PunjabKesari

ਇਹ ਵੀ ਪੜ੍ਹੋ: ਵੱਡੀ ਖ਼ਬਰ ; ਪਿਓ ਨੇ ਅਦਾਕਾਰਾ ਧੀ ਖ਼ਿਲਾਫ਼ ਖ਼ੁਦ ਹੀ ਕਰਾ'ਤੀ FIR

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News