SBI ਬੈਂਕ ਦੇ ਬਾਹਰ ਲੱਗੀ ਗ੍ਰਾਹਕਾਂ ਦੀ ਭੀੜ ਦੇ ਰਹੀ ਹੈ ਕੋਰੋਨਾ ਮਹਾਂਮਾਰੀ ਨੂੰ ਸੱਦਾ

Thursday, May 20, 2021 - 05:50 PM (IST)

SBI ਬੈਂਕ ਦੇ ਬਾਹਰ ਲੱਗੀ ਗ੍ਰਾਹਕਾਂ ਦੀ ਭੀੜ ਦੇ ਰਹੀ ਹੈ ਕੋਰੋਨਾ ਮਹਾਂਮਾਰੀ ਨੂੰ ਸੱਦਾ

ਮੰਡੀ ਲਾਧੂਕਾ (ਸੰਧੂ) - ਕੋਰੋਨਾ ਦੇ ਬਚਾਅ ਲਈ ਪ੍ਰਸ਼ਾਸਨ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਪਰ ਬੈਂਕਾਂ ਦੇ ਬਾਹਰ ਲੋਕ ਵੱਡਾ ਇਕੱਠ ਕਰਕੇ ਕੋਰੋਨਾ ਨੂੰ ਸੱਦਾ ਦੇ ਰਹੇ ਹਨ। ਜਿਸਦੀ ਤਾਜਾ ਮਿਸਾਲ ਮੰਡੀ ਲਾਧੂਕਾ ਦੀ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਬਾਹਰ ਲੱਗੀ ਭੀੜ ਤੋਂ ਲਗਾਈ ਜਾ ਸਕਦੀ ਹੈ। ਜਾਣਕਾਰੀ ਅਨੁਸਾਰ ਵਰਤਮਾਨ ਸਮੇਂ ਅੰਦਰ ਬੈਂਕ ’ਚ ਜਿੱਥੇ ਆਮ ਰੁਟੀਨ ਦੇ ਕੰਮ-ਕਾਜ ਨਾਲ ਸਬੰਧਤ ਲੋਕ ਆ ਰਹੇ ਹਨ, ਉਥੇ ਕਿਸਾਨ ਨਿਧੀ ਯੋਜਨਾ ਅਧੀਨ 2000-2000 ਰੁਪਏ ਕੱਢਵਾਉਣ ਵਾਲੇ ਲੋਕਾਂ ਦੀ ਭੀੜ ਵੀ ਵੱਧਦੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਨਾਜਾਇਜ਼ ਸਬੰਧਾਂ ਤੋਂ ਖਫ਼ਾ ਪਤੀ ਨੇ ਪਤਨੀ ਤੇ ਉਸਦੇ ਪ੍ਰੇਮੀ ਨੂੰ ਦਿੱਤੀ ਰੂਹ ਕੰਬਾਊ ਮੌਤ,  ਜੰਗਲ ’ਚ ਸੁੱਟੀਆਂ ਲਾਸ਼ਾਂ

ਦੂਜੇ ਪਾਸੇ ਬੈਂਕ ਪ੍ਰਸ਼ਾਸਨ ਵਲੋਂ ਬਾਹਰ ਸੋਸ਼ਲ ਡਿਸਟੈਂਸੀ ਨੂੰ ਲੈ ਕੇ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਣ ਗ੍ਰਾਹਕ ਬੈਂਕਾਂ ਦੇ ਬਾਹਰ ਹਜੂਮ ਬਣਾ ਕੇ ਖੜੇ ਹਨ, ਜੋ ਕੋਰੋਨਾ ਨੂੰ ਸੱਦਾ ਦੇ ਰਹੇ ਹਨ। ਦੱਸਣਯੋਗ ਹੈ ਕਿ ਕੋਡਿਵ-19 ਦੇ ਨਿਯਮਾਂ ਮੁਤਾਬਕ ਅਜਿਹੀਆਂ ਥਾਵਾਂ ਤੇ ਬੈਂਕਾਂ ਦੇ ਬਾਹਰ ਸਰਕਲ ਬਣਾਏ ਜਾਂਦੇ ਹਨ ਅਤੇ ਹਰੇਕ ਵਿਅਕਤੀ ਨੂੰ 2 ਮੀਟਰ ਦੀ ਦੂਰੀ ਬਣਾ ਕੇ ਖੜਾ ਹੋਣ ਲਈ ਕਿਹਾ ਜਾਂਦਾ ਹੈ ਪਰ ਸ਼ਾਇਦ ਇਹ ਨਿਯਮ ਲਾਗੂ ਨਹੀਂ ਹੋ ਰਹੇ ਤਾਂ ਹੀ ਤਾਂ ਵੱਡੀ ਗਿਣਤੀ ’ਚ ਲੋਕ ਕੋਰੋਨਾ ਨੂੰ ਬੁਲਾ ਰਹੇ ਹਨ।  

ਪੜ੍ਹੋ ਇਹ ਵੀ ਖਬਰ -  ਭਰਾਵਾਂ 'ਚ ਹੋਏ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ


author

rajwinder kaur

Content Editor

Related News