ਸੰਗਰੂਰ ਦੇ ਨੌਜਵਾਨ ਨੇ ਭਾਖਡ਼ਾ ਨਹਿਰ ’ਚ ਮਾਰੀ ਛਾਲ
Thursday, Dec 06, 2018 - 04:08 AM (IST)

ਪਟਿਆਲਾ, (ਬਲਜਿੰਦਰ)- ਸੰਗਰੂਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਭਾਖਡ਼ਾ ਨਹਿਰ ਵਿਚ ਛਾਲ ਮਾਰ ਦਿੱਤੀ। ਉਸ ਦਾ ਮੋਟਰਸਾਈਕਲ ਅਤੇ ਖੁਦਕੁਸ਼ੀ ਨੋਟ ਭਾਖਡ਼ਾ ਨਹਿਰ ਦੇ ਕਿਨਾਰਿਓਂ ਮਿਲਿਆ। ਖੁਦਕੁਸ਼ੀ ਨੋਟ ਅਨੁਸਾਰ ਵਿਅਕਤੀ ਦਾ ਨਾਂ ਸੁਖਵੀਰ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਬਿਜਲਪੁਰ ਤਹਿਸੀਲ ਭਵਾਨੀਗਡ਼੍ਹ ਜ਼ਿਲਾ ਸੰਗਰੂਰ ਹੈ। ਸੁਖਬੀਰ ਸਿੰਘ ਅਨੁਸਾਰ ਉਸ ਨੂੰ ਮਾਨਸਾ ਦੇ ਇਕ ਵਪਾਰੀ ਨੇ ਵਪਾਰ ਵਿਚ ਲੱਖਾਂ ਰੁਪਏ ਦਾ ਧੋਖਾ ਦਿੱਤਾ। ਇਸ ਤੋਂ ਇਲਾਵਾ ਉਸ ਨੇ ਆਪਣੇ ਪਰਿਵਾਰ ਦੇ ਨਾਂ ਵੱਖਰਾ ਖੁਦਕੁਸ਼ੀ ਨੋਟ ਲਿਖਿਆ, ਜਿਸ ਵਿਚ ਉਸ ਨੇ ਆਪਣੀ ਪਤਨੀ ਨੂੰ ਆਪਣੇ ਬੱਚੇ ਅਤੇ ਮਾਪਿਆਂ ਦਾ ਧਿਆਨ ਰੱਖਣ ਲਈ ਕਿਹਾ। ਪ੍ਰਤੱਖਦਰਸ਼ੀਅਾਂ ਅਨੁਸਾਰ ਉਸ ਨੂੰ ਭਾਖਡ਼ਾ ਨਹਿਰ ਦੇ ਕਿਨਾਰੇ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਹ ਇਥੇ ਨਹੀਂ ਲੱਭਾ। ਗੋਤਾਖੋਰਾਂ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ। ਪੁਲਸ ਨੇ ਸਬੰਧਤ ਥਾਣੇ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ। ਖਬਰ ਲਿਖੇ ਜਾਣ ਤੱਕ ਸੁਖਵੀਰ ਸਿੰਘ ਦੀ ਲਾਸ਼ ਬਰਾਮਦ ਨਹੀਂ ਹੋਈ ਸੀ।
ਲਡ਼ਕੀ ਨੇ ਮਾਰੀ ਭਾਖਡ਼ਾ ਨਹਿਰ ’ਚ ਛਾਲ, ਗੋਤਾਖੋਰਾਂ ਨੇ ਬਚਾਇਆ
ਪਟਿਆਲਾ (ਬਲਜਿੰਦਰ)-ਭਾਖਡ਼ਾ ਨਹਿਰ ਵਿਚ ਅੱਜ ਇਕ ਨੌਜਵਾਨ ਲਡ਼ਕੀ ਨੇ ਛਾਲ ਮਾਰ ਦਿੱਤੀ। ਉਸ ਨੂੰ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਗੋਤਾਖੋਰਾਂ ਨੇ ਬਚਾਅ ਲਿਆ। ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਲਡ਼ਕੀ ਨੂੰ ਕੱਢਣ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ। ਪਰਿਵਾਰ ਵਾਲੇ ਮੌਕੇ ’ਤੇ ਪਹੁੰਚ ਗਈ ਤੇ ਲਡ਼ਕੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲਡ਼ਕੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ। ਉਸ ਤੋਂ ਬਾਅਦ ਉਨ੍ਹਾਂ ਲਡ਼ਕੀ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ।