ਜਾਨੋਂ ਮਾਰਨ ਦੀ ਨੀਅਤ ਨਾਲ ਔਰਤ ''ਤੇ ਪੈਟਰੋਲ ਪਾ ਕੇ ਲਗਾਈ ਅੱਗ

08/23/2019 11:24:13 AM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਜਾਨੋਂ ਮਾਰਨ ਦੀ ਨੀਅਤ ਨਾਲ ਔਰਤ 'ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦੇ ਦੋਸ਼ ਵਿਚ ਇਕ ਵਿਅਕਤੀ ਵਿਰੁੱਧ ਥਾਣਾ ਸਿਟੀ 1 ਸੰਗਰੂਰ ਵਿਚ ਕੇਸ ਦਰਜ ਕੀਤਾ ਗਿਆ ਹੈ।

ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੀ ਜਤਿੰਦਰ ਸਿੰਘ ਵਾਸੀ ਸੰਗਰੂਰ ਨਾਲ ਕਈ ਸਾਲਾਂ ਤੋਂ ਗੱਲਬਾਤ ਸੀ। ਜਤਿੰਦਰ ਸਿੰਘ ਉਕਤ ਉਸ ਨੂੰ ਆਪਣੇ ਘਰ ਬੁਲਾਉਣ ਲਈ ਮਜਬੂਰ ਕਰਦਾ ਰਿਹਾ ਅਤੇ ਮੁਦੱਈ ਨੇ ਉਸਨੂੰ ਇਸ ਸਬੰਧੀ ਕਈ ਵਾਰ ਇਨਕਾਰ ਕੀਤਾ। ਇਸ ਉਪਰੰਤ ਦੋਸ਼ੀ ਜਤਿੰਦਰ ਸਿੰਘ ਉਕਤ ਉਸ ਨੂੰ ਬਲੈਕਮੇਲ ਕਰਨ ਲੱÎਗਿਆ, ਜਿਸ ਨੂੰ ਵਾਰ-ਵਾਰ ਕਹਿਣ 'ਤੇ ਪੀੜਤਾ ਉਸ ਦੇ ਘਰ ਚਲੀ ਗਈ, ਜਿੱਥੇ ਜਤਿੰਦਰ ਸਿੰਘ ਉਕਤ ਨੇ ਪੀੜਤਾ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ, ਜਿਸ ਨਾਲ ਉਸ ਦਾ ਸਰੀਰ ਝੁਲਸ ਗਿਆ। ਪੁਲਸ ਨੇ ਦੋਸ਼ੀ ਜਤਿੰਦਰ ਸਿੰਘ ਉਕਤ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


cherry

Content Editor

Related News