ਸੀਤਾ ਸਰ ਮੰਦਰ ’ਚੋਂ ਚੋਰਾਂ ਵਲੋਂ ਚਾਂਦੀ ਦਾ ਸ਼ੇਸ਼ਨਾਗ ਚੋਰੀ

02/25/2020 5:02:30 PM

ਸੰਗਰੂਰ ( ਹਨੀ ਕੌਹਲੀ, ਬਾਂਸਲ ) - ਪ੍ਰਾਚੀਨ ਅਤੇ ਇਤਿਹਾਸਕ ਸੀਤਾ ਸਰ ਮੰਦਰ ਵਿਖੇ ਅੱਜ ਸਵੇਰੇ ਇਕ ਚੋਰ ਵਲੋਂ ਸ਼ਿਵਲਿੰਗ ਦੇ ਨਾਲ ਸ਼ੇਸ਼ਨਾਗ ਦੀ ਚਾਂਦੀ ਦੀ ਮੂਰਤੀ ਚੋਰੀ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਮੰਦਰ ਪ੍ਰਬੰਧਕ ਹਰੀ ਦੇਵ ਗੋਇਲ ਨੇ ਦੱਸਿਆ ਕਿ ਅੱਜ ਸਵੇਰੇ 7.15 ਵਜੇ ਦੇ ਕਰੀਬ ਇਕ ਚੋਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਸੀਤਾ ਸਰ ਮੰਦਰ ਵਿਖੇ ਆਇਆ। ਚੋਰ ਮੌਕੇ ਦੇਖ ਕੇ ਸ਼ਿਵ ਮੰਦਰ ’ਚ ਸ਼ਿਵਲਿੰਗ ਦੇ ਨਾਲ ਸ਼ੇਸ਼ਨਾਗ ਜੀ ਦੀ ਮੂਰਤੀ ਨੂੰ ਚੋਰੀ ਕਰਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਚੋਰੀ ਹੋਈ ਮੁਰਤੀ ਤਕਰੀਬਨ 750 ਗ੍ਰਾਮ ਚਾਂਦੀ ਦੀ ਸੀ। ਦੂਜੇ ਪਾਸੇ ਚੋਰੀ ਦੀ ਸਾਰੀ ਘਟਨਾ ਮੰਦਰ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ, ਜਿਸ ਦੇ ਆਧਾਰ ’ਤੇ ਥਾਣਾ ਮੁਖੀ ਜਤਿੰਦਰਪਾਲ ਸਿੰਘ ਵਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। 


rajwinder kaur

Content Editor

Related News