ਸ਼ਹੀਦ ਦੇ ਬੁੱਤ ਅੱਗੇ ਟਿਕਟ ਖਿੜਕੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਪ੍ਰੋ. ਚੰਦੂਮਾਜਰਾ

01/28/2020 10:43:07 AM

ਸੰਗਰੂਰ  (ਬੇਦੀ, ਬਾਂਸਲ) : ਜਲਿਆਂਵਾਲੇ ਬਾਗ ਵਿਖੇ ਸਰਦਾਰ ਸ਼ਹੀਦ ਊਧਮ ਸਿੰਘ ਦੇ ਬੁੱਤ ਅੱਗੇ ਟਿਕਟ ਖਿੜਕੀ ਲਾਉਣ ਦੇ ਮਾਮਲੇ ਨੂੰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅੱਗੇ ਵਿਨਰਜੀਤ ਖਡਿਆਲ ਵੱਲੋਂ ਚੁੱਕਿਆ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਕੰਬੋਜ ਭਾਈਚਾਰੇ ਅਤੇ ਸ਼ਹਿਰ ਵਾਸੀਆਂ 'ਚ ਰੋਸ ਹੈ। ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਸ ਦਾ ਉਹ ਡਟ ਕੇ ਵਿਰੋਧ ਕਰਨਗੇ।

ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਵਿਨਰਜੀਤ ਗੋਲਡੀ, ਰਜਿੰਦਰ ਦੀਪਾ ਅਤੇ ਇੰਦਰ ਮੋਹਨ ਲਖਮੀਰਵਾਲਾ ਦੇ ਘਰ ਪੁੱਜੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ 5500 ਕਰੋੜ ਰੁਪਿਆਂ ਸ਼ਰਾਬ ਦੀ ਵਿਕਰੀ ਦਾ ਪੰਜਾਬ ਸਰਕਾਰ ਨੂੰ ਰੈਵੇਨਿਊ ਇਕੱਠਾ ਹੁੰਦਾ ਸੀ, ਉਸ ਤੋਂ ਬਾਅਦ ਜਦੋਂ ਕਿ ਹੁਣ ਸ਼ਰਾਬ ਹੋਰ ਮਹਿੰਗੀ ਹੋ ਗਈ ਹੈ ਇਹ ਠੇਕੇ ਚਾਰ ਹਜ਼ਾਰ ਕਰੋੜ ਰੁਪਏ 'ਤੇ ਚੜ੍ਹੇ ਹਨ ਉਸ 'ਚੋਂ ਵੀ 2700-2800 ਕਰੋੜ ਰੁਪਏ ਆਇਆ ਹੈ, ਜਦਕਿ ਬਾਕੀ ਆਇਆ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ 'ਚ 3000 ਕਰੋੜ ਦਾ ਤਾਂ ਇਹੀ ਹੀ ਨੁਕਸਾਨ ਹੋ ਰਿਹਾ ਹੈ ਜਦਕਿ ਰੇਤੇ-ਬੱਜਰੀ ਦੀ ਨਾਜਾਇਜ਼ ਮਾਈਨਿੰਗ ਪੰਜਾਬ 'ਚ ਹੋ ਰਹੀ ਹੈ, ਮਾਈਨਿੰਗ ਦੇ ਠੇਕੇਦਾਰ ਕਿਸ਼ਤਾਂ ਨਹੀਂ ਭਰ ਰਹੇ। ਪ੍ਰਸ਼ਾਸਨ ਜਾਣ-ਬੁੱਝ ਕੇ ਸੁੱਤਾ ਪਿਆ ਹੈ ਅਤੇ ਨਾਜਾਇਜ਼ ਮਾਈਨਿੰਗ ਕਰਵਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਨੌਜਵਾਨ, ਵਪਾਰੀ, ਕਿਸਾਨ ਪਿਛਲੇ ਤਿੰਨ ਸਾਲਾਂ ਤੋਂ ਬਹੁਤ ਸੰਤਾਪ ਭੋਗ ਰਹੇ ਹਨ। 2 ਤਰੀਕ ਦੀ ਰੈਲੀ ਪੰਜਾਬ ਦੇ ਲੋਕਾਂ ਨਾਲ ਹੋ ਰਿਹਾ ਜਬਰ ਨੂੰ ਰੋਕਣ ਲਈ ਹੈ ਬਿਜਲੀ ਦੇ ਬਿੱਲ, ਸੁਵਿਧਾ ਕੇਂਦਰ ਬੰਦ ਹੋ ਗਏ ਹਨ। ਇਸ ਮੌਕੇ ਵਿਨਰਜੀਤ ਸਿੰਘ ਖੜਿਆਲ, ਰਜਿੰਦਰ ਦੀਪਾ, ਨਵਇੰਦਰ ਸਿੰਘ ਲੌਂਗੋਵਾਲ, ਗੁਰਲਾਲ ਸਿੰਘ ਫਤਿਹਗੜ੍ਹ ਆਦਿ ਮੌਜੂਦ ਸਨ।


cherry

Content Editor

Related News