ਟਿੱਡੀ ਦਲ ਨੇ ਕਣਕ ਦੀ ਫਸਲ ''ਤੇ ਕੀਤਾ ਹਮਲਾ

01/25/2020 1:16:32 PM

ਸੰਗਤ ਮੰਡੀ (ਮਨਜੀਤ) : ਬਲਾਕ ਸੰਗਤ ਅਧੀਨ ਪੈਂਦੇ ਪਿੰਡ ਸੇਖੂ ਵਿਖੇ ਸ਼ਾਮ ਸਮੇਂ ਟਿੱਡੀ ਦਲ ਨੇ ਕਣਕ ਦੀ ਫਸਲ 'ਤੇ ਅਚਾਨਕ ਹਮਲਾ ਕਰ ਦਿੱਤਾ। ਟਿੱਡੀ ਦਲ ਦੇ ਹਮਲੇ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਣ 'ਤੇ ਉਨ੍ਹਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿੰਡ ਵਾਸੀ ਵੱਡੀ ਗਿਣਤੀ 'ਚ ਭਾਂਡੇ ਲੈ ਕੇ ਖੇਤਾਂ ਵੱਲ ਦੌੜੇ ਤਾਂ ਜੋ ਟਿੱਡੀ ਦਲ ਨੂੰ ਖੇਤ ਅਤੇ ਪਿੰਡ 'ਚੋਂ ਬਾਹਰ ਭੇਜਿਆ ਜਾ ਸਕੇ। ਖਬਰ ਲੱਗਦਿਆਂ ਹੀ ਮੌਕੇ 'ਤੇ ਖੇਤੀਬਾੜੀ ਵਿਭਾਗ ਪਹੁੰਚ ਗਿਆ।

ਸੰਗਤ ਦੇ ਬਲਾਕ ਏ. ਡੀ. ਓ. ਡਾ. ਅਸਮਾਨਪ੍ਰੀਤ ਸਿੱਧੂ ਨੇ ਦੱਸਿਆ ਕਿ ਟਿੱਡੀ ਦਲ ਦੇ 50 ਦੇ ਕਰੀਬ ਝੁੰਡ ਵਲੋਂ ਸੇਖੂ ਤੋਂ ਚੱਠਾ ਪਿੰਡ ਦੇ ਰਾਹ ਵੱਲ ਕਣਕ ਦੀ ਫਸਲ 'ਤੇ ਅਚਾਨਕ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੇ ਸਹਿਯੋਗ ਨਾਲ 10 ਟਿੱਡੀਆਂ ਨੂੰ ਮੌਕੇ 'ਤੇ ਮਾਰ ਸੁੱਟਿਆ, ਜਦਕਿ ਬਾਕੀ ਟਿੱਡੀਆਂ ਤਰਖਾਣ ਵਾਲਾ ਪਿੰਡ ਵੱਲ ਨੂੰ ਚਲੀਆਂ ਗਈਆਂ। ਉਨ੍ਹਾਂ ਕਿਸਾਨਾਂ ਨੂੰ ਧਾਰਮਕ ਅਸਥਾਨਾਂ 'ਤੇ ਲੱਗੇ ਲਾਊਡ ਸਪੀਕਰਾਂ ਤੋਂ ਅਨਾਊਂਸਮੈਂਟ ਕਰਵਾ ਕੇ ਟਿੱਡੀ ਦਲ ਦੇ ਹਮਲੇ ਤੋਂ ਸੁਚੇਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਿੱਡੀ ਦਲ ਦੇ ਹਮਲੇ ਤੋਂ ਰੋਕਥਾਮ ਲਈ ਪਾਈਰੀਫੋਸ ਸਪਰੇਅ 50 ਫੀਸਦੀ ਵਾਲੀ 16 ਲਿਟਰ ਪਾਣੀ 'ਚ 16 ਮਿਲੀਲਿਟਰ ਦਵਾਈ ਪਾ ਕੇ ਟਿੱਡੀਆਂ 'ਤੇ ਇਸ ਦਾ ਛਿੜਕਾਅ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਟਿੱਡੀਆਂ ਨੂੰ ਫਸਲ 'ਤੇ ਬੈਠਣ ਤੋਂ ਰੋਕਣ ਲਈ ਭਾਂਡੇ ਖੜਕਾਏ ਜਾਣ। ਉਨ੍ਹਾਂ ਕਿਹਾ ਕਿ ਇਕ ਵਾਰ ਸਥਿਤੀ ਕੰਟਰੋਲ ਹੇਠ ਹੈ।


cherry

Content Editor

Related News