ਤਨਖਾਹ ਨਾ ਮਿਲਣ ਕਾਰਨ ਦਫਤਰੀ ਮੁਲਾਜ਼ਮ ਵੀ 17 ਜੁਲਾਈ ਤੋਂ ਹੜਤਾਲ ''ਤੇ

07/18/2018 2:41:44 PM

ਚੀਮਾ ਮੰਡੀ (ਗੋਇਲ)—ਸਥਾਨਕ ਦਫਤਰ ਨਗਰ ਪੰਚਾਇਤ ਦੇ ਸਫਾਈ ਮੁਲਾਜ਼ਮ ਅਪ੍ਰੈਲ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਾਰਨ ਪਿਛਲੀ 10 ਜੁਲਾਈ ਤੋਂ ਕੰਮ ਠੱਪ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਗਏ ਸਨ, ਜਿਸ ਕਾਰਨ ਕਸਬੇ 'ਚ ਸਫਾਈ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਹੜਤਾਲ 'ਤੇ ਬੈਠਿਆਂ ਕਈ ਦਿਨ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕਿਸੇ ਵੀ ਤਰ੍ਹਾਂ ਦਾ ਹੱਲ ਨਾ ਕੀਤੇ ਜਾਣ ਦੇ ਰੋਸ 'ਚ ਅੱਜ ਨਗਰ ਪੰਚਾਇਤ ਸਫਾਈ ਕਰਮਚਾਰੀ ਯੂਨੀਅਨ ਚੀਮਾ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਭੁੱਖ ਹੜਤਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਤੇ ਯੂਨੀਅਨ ਵਲੋਂ ਅੱਜ ਸੁਰੇਸ਼ ਕੁਮਾਰ ਤੇ ਰਾਜਾ ਰਾਮ ਭੁੱਖ ਹੜਤਾਲ ਤੇ ਬੈਠੇ। ਇਸ ਮੌਕੇ ਹਾਜ਼ਰ ਯੂਨੀਅਨ ਦੇ ਪ੍ਰਧਾਨ ਰਾਜੂ ਰਾਮ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ 2 ਮੁਲਾਜ਼ਮ ਮੰਗ ਪੂਰੀ ਹੋਣ ਤੱਕ ਲਗਾਤਾਰ ਭੁੱਖ ਹੜਤਾਲ 'ਤੇ ਬੈਠੇ ਰਹਿਣਗੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਅਪ੍ਰੈਲ ਮਈ ਜੂਨ ਮਹੀਨੇ ਦੀ ਤਨਖਾਹ ਰਹਿੰਦੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਮੁਲਾਜ਼ਮ ਇਸ ਤਨਖਾਹ 'ਤੇ ਹੀ ਨਿਰਭਰ ਕਰਦੇ ਹਾਂ। ਇਸ ਮੌਕੇ ਰਣਜੀਤ ਸਿੰਘ, ਸਤਵੀਰ ਸਿੰਘ, ਰਜਿੰਦਰ ਸਿੰਘ ਆਦਿ ਸਫਾਈ ਮੁਲਾਜ਼ਮ ਹਾਜ਼ਰ ਸਨ।


Related News