ਪਿਸਤੌਲ ਦੀ ਨੋਕ ''ਤੇ ਫਾਇਨਾਂਸ ਕੰਪਨੀ ਦੇ ਕਰਿੰਦੇ ਤੋਂ ਲੁੱਟੀ ਨਕਦੀ
Saturday, Oct 19, 2019 - 12:43 PM (IST)

ਗਿੱਦੜਬਾਹਾ (ਚਾਵਲਾ/ਬੇਦੀ)—ਥਾਣਾ ਕੋਟਭਾਈ ਦੀ ਹੱਦ ਅੰਦਰ ਪੈਂਦੇ ਪਿੰਡ ਖਿੜਕੀਆਵਾਲਾਂ ਵਿਖੇ ਬੀਤੀ ਦੁਪਿਹਰ ਬਾਈਕ ਤੇ ਜਾ ਰਹੇ ਇਕ ਪ੍ਰਾਈਵੇਟ ਕਰਿੰਦੇ ਤੋਂ ਪਿਸਤੌਲ ਦੇ ਨੋਕ ਤੇ 63 ਹਜ਼ਾਰ ਰੁਪਏ ਦੀ ਨਕਦੀ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫਿਲਹਾਲ ਪੁਲਸ ਨੇ ਉਕਤ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ 'ਚ ਹਰਜੀਤ ਸਿੰਘ ਈਨਾ ਖੇੜਾ ਨੇ ਦੱਸਿਆ ਕਿ ਉਹ ਇਕਵਟਾਸ ਸਮਾਲ ਫਾਇਨਾਸ ਕੰਪਨੀ ਵਿਚ ਲੱਗਾ ਹੈ ਅਤੇ ਲੋਨ ਦੀਆਂ ਕਿਸ਼ਤਾਂ ਦੀ ਰਿਕਵਰੀ ਕਰਦਾ ਹੈ, ਬੀਤੀ ਦੁਪਿਹਰ ਢਾਈ ਵਜੇ ਜਦੋਂ ਉਹ ਖਿੜਕੀਆਵਾਲਾਂ ਤੋਂ ਥਾਦੇਵਾਲਾ ਜਾ ਰਿਹਾ ਸੀ ਤਾਂ ਬਾਈਕ ਸਵਾਰ 2 ਨੌਜਵਾਨਾਂ ਨੇ ਉਸ ਨੂੰ ਘੇਰ ਕੇ ਪਿਸਤੌਲ ਵਿਖਾ ਕੇ ਉਸ ਕੋਲ ਇਕੱਠੀ ਕੀਤੀ ਲਗਭਗ 63 ਹਜ਼ਾਰ ਰੁਪਏ ਦੀ ਨਕਦੀ ਅਤੇ ਹਰ ਜ਼ਰੂਰੀ ਕਾਗਜ਼ ਲੁੱਟ ਕੇ ਭੱਜ ਗਏ, ਫਿਲਹਾਲ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਤਫਦੀਸ਼ ਸਹਾਇਕ ਥਾਣਦਾਰ ਜਗਦੀਸ਼ ਸਿੰਘ ਕਰ ਰਿਹਾ ਹੈ।