ਦਿਨ-ਦਿਹਾੜੇ ਲੁਟੇਰਿਆਂ ਨੇ ਸੜਕ 'ਤੇ ਖੜ੍ਹੀ ਔਰਤ ਤੋਂ ਲੁੱਟੀ ਸੋਨੇ ਦੀ ਚੇਨ (ਵੀਡੀਓ)

Saturday, Jul 20, 2019 - 01:16 PM (IST)

ਮੋਗਾ (ਵਿਪਨ)—ਮੋਗਾ ਦੇ ਥਾਣਾ ਸਿਟੀ ਸਾਊਥ ਤੋਂ ਕੁਝ ਦੂਰੀ 'ਤੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਮਹਿਲਾ ਦੇ ਗਲੇ 'ਚੋਂ ਸੋਨੇ ਦੀ ਚੇਨ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਸਾਰੀ ਘਟਨਾ ਸੀ.ਸੀ.ਟੀ.ਵੀ. 'ਚ ਕੈਮਰੇ 'ਚ ਕੈਦ ਹੋ ਗਈ ਹੈ। ਮਹਿਲਾ ਨੌਕਰੀ 'ਤੇ ਜਾ ਰਹੀ ਸੀ ਤੇ ਉਹ ਆਪਣੀ ਸਕੂਟਰੀ ਲੈ ਸੜਕ 'ਤੇ ਖੜ੍ਹੀ ਸੀ ਕਿ ਪਿੱਛੋਂ ਦੋ ਬਾਈਕ ਸਵਾਰ ਆਏ ਅਤੇ ਮਹਿਲਾ ਦੇ ਗਲੇ 'ਚੋਂ ਚੇਨ ਧੂਹ ਕੇ ਲੈ ਗਏ। ਮਹਿਜ ਕੁਝ ਹੀ ਸਕਿੰਟਾਂ 'ਚ ਇਨ੍ਹਾਂ ਸ਼ਾਤਿਰ 
ਲੁਟੇਰਿਆਂ ਨੇ ਲੁੱਟ ਨੂੰ ਅੰਜ਼ਾਮ ਦੇ ਦਿੱਤਾ।

ਹੈਰਾਨੀ ਜੀ ਗੱਲ ਹੈ ਕਿ ਇਹ ਘਟਨਾ ਮੋਗਾ ਦੇ ਪੋਸ਼ ਇਲਾਕੇ ਦੀ ਹੈ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ਼ ਦੇ ਆਧਾਰ 'ਤੇ ਦੋ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਇਹ ਸ਼ਾਤਿਰ ਲੁਟੇਰੇ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹਨ। ਸਵੇਰ ਦੇ ਸਮੇਂ ਵਾਪਰੀ ਇਸ ਘਟਨਾ ਨੇ ਸੁਰੱਖਿਆ ਇੰਤਜ਼ਾਮਾਂ 'ਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।


author

Shyna

Content Editor

Related News