ਸਕੂਟਰੀ ’ਤੇ ਘਰ ਜਾ ਰਹੇ ਬਜ਼ੁਰਗ ਪਤੀ-ਪਤਨੀ ਤੋਂ ਲੁਟੇਰਾ ਪਰਸ ਖੋਹ ਕੇ ਹੋਇਆ ਫਰਾਰ

Monday, Sep 09, 2024 - 05:14 PM (IST)

ਸਕੂਟਰੀ ’ਤੇ ਘਰ ਜਾ ਰਹੇ ਬਜ਼ੁਰਗ ਪਤੀ-ਪਤਨੀ ਤੋਂ ਲੁਟੇਰਾ ਪਰਸ ਖੋਹ ਕੇ ਹੋਇਆ ਫਰਾਰ

ਅਬੋਹਰ (ਸੁਨੀਲ)- ਸਥਾਨਕ ਗੋਬਿੰਦ ਨਗਰੀ ਵਿਖੇ ਬੀਤੀ ਰਾਤ ਇਕ ਮੋਟਰਸਾਈਕਲ ਸਵਾਰ ਲੁਟੇਰਾ ਸਕੂਟਰੀ ’ਤੇ ਘਰ ਜਾ ਰਹੇ ਬਜ਼ੁਰਗ ਪਤੀ-ਪਤਨੀ ਦਾ ਪਰਸ ਖੋਹ ਕੇ ਫਰਾਰ ਹੋ ਗਿਆ ਹਾਲਾਂਕਿ ਲੋਕਾਂ ਨੇ ਉਸ ਦਾ ਪਿੱਛਾ ਕੀਤਾ ਪਰ ਉਹ ਕਿਸੇ ਦੇ ਹੱਥ ਨਹੀਂ ਆਇਆ। ਨਗਰ ਥਾਣਾ ਨੰਬਰ 1 ਦੀ ਪੁਲਸ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਸ਼ਰਮਸਾਰ ਹੋਇਆ ਪੰਜਾਬ, 19 ਸਾਲਾ ਕੁੜੀ ਨਾਲ ਮਾਮਾ-ਭਾਣਜਾ ਸਣੇ 3 ਨੇ ਕੀਤਾ ਗੈਂਗਰੇਪ

PunjabKesari

ਜਾਣਕਾਰੀ ਅਨੁਸਾਰ ਗੋਬਿੰਦ ਨਗਰੀ ਗਲੀ ਨੰ. 1 ਨਿਵਾਸੀ ਰਤਨ ਉਤਰੇਜਾ (62) ਬੀਤੀ ਰਾਤ ਕਰੀਬ 9:45 ਵਜੇ ਪਟੇਲ ਪਾਰਕ ਨੇੜੇ ਰਹਿੰਦੇ ਆਪਣੇ ਭਰਾ ਨੂੰ ਮਿਲਣ ਤੋਂ ਬਾਅਦ ਆਪਣੀ ਪਤਨੀ ਊਸ਼ਾ ਨਾਲ ਸਕੂਟਰੀ ’ਤੇ ਆਪਣੇ ਘਰ ਆ ਰਹੇ ਸਨ ਕਿ ਰਸਤੇ ਵਿੱਚ ਇਕ ਮੇਨਹੋਲ ਖੁੱਲ੍ਹਾ ਹੋਣ 'ਤੇ ਜਿਵੇਂ ਹੀ ਉਨ੍ਹਾਂ ਐਕਟਿਵਾ ਹੋਲੀ ਕੀਤੀ ਤਾਂ ਇੰਨੇ ਵਿੱਚ ਪਿੱਛੇ ਤੋਂ ਮੋਟਰਸਾਈਕਲ 'ਤੇ ਆਇਆ ਇਕ ਨੌਜਵਾਨ ਸਕੂਟਰੀ 'ਤੇ ਪਿੱਛੇ ਬੈਠੀ ਊਸ਼ਾ ਦੇ ਹੱਥ ਵਿੱਚ ਫੜਿਆ ਪਰਸ ਖੋਹ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਿਆ। ਪਤੀ-ਪਤਨੀ ਨੇ ਦੱਸਿਆ ਕਿ ਪਰਸ ਵਿੱਚ ਕਰੀਬ 5 ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਮੋਬਾਇਲ ਸੀ। ਸੂਚਨਾ ਮਿਲਣ ’ਤੇ ਥਾਣਾ ਨੰਬਰ 1 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਬਾਬਾ ਗੁਰਿੰਦਰ ਢਿੱਲੋਂ ਤੇ ਜਸਦੀਪ ਗਿੱਲ ਨੂੰ ਵੇਖ ਭਾਵੁਕ ਹੋਈ ਸੰਗਤ, ਵੀਡੀਓ 'ਚ ਵੇਖੋ ਕੀ ਬਣਿਆ ਮਾਹੌਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News