ਦੁਖ਼ਦ ਖ਼ਬਰ: ਫਿਰੋਜ਼ਪੁਰ ਦੀ ਕੁੜੀ ਦੀ ਕੈਨੇਡਾ ''ਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ

Sunday, Oct 11, 2020 - 06:40 PM (IST)

ਫਿਰੋਜ਼ਪੁਰ (ਸੰਨੀ ਚੋਪੜਾ): ਬੱਚਿਆਂ ਨੂੰ ਉੱਚ ਸਿੱਖਿਆ ਦੇਣ ਅਤੇ ਉਨ੍ਹਾਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਹਰ ਮਾਂ-ਬਾਪ  ਆਪਣੇ ਦਿਲ 'ਤੇ ਪੱਥਰ ਰੱਖ ਕੇ ਉਨ੍ਹਾਂ ਨੂੰ ਵਿਦੇਸ਼ ਭੇਜਦੇ ਹਨ। ਭਲੇ ਹੀ ਇਸ ਦੇ ਲਈ ਉਨ੍ਹਾਂ ਨੂੰ ਕਿਧਰੋਂ ਕਰਜ਼ਾ ਕਿਉਂ ਨਾ ਲੈਣਾ ਪਵੇ ਪਰ ਕਈ ਵਾਰ ਕੁਦਰਤ ਦੀ ਅਣਹੋਣੀ ਅਜਿਹਾ ਕਰ ਜਾਂਦੀ ਹੈ ਕਿ ਉਸੇ ਔਲਾਦ ਦੇ ਸੁਨਹਿਰੇ ਭਵਿੱਖ ਦੇ ਲਈ ਅਰਦਾਸਾਂ ਕਰ ਰਹੇ ਮਾਂ-ਬਾਪ ਆਪਣੀ ਉਸੀ ਔਲਾਦ ਦੇ ਲਈ ਸਾਰੀ ਜ਼ਿੰਦਗੀ ਹੰਝੂ ਵਹਾਉਣ 'ਤੇ ਮਜ਼ਬੂਰ ਹੋ ਜਾਂਦਾ ਹੈ। ਅਜਿਹਾ ਹੀ ਕੁੱਝ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸ਼ੇਰਖਾਂ ਦੇ ਪਰਿਵਾਰ ਨਾਲ ਹੋਇਆ ਹੈ, ਉਨ੍ਹਾਂ ਨੇ ਆਪਣੀ ਧੀ ਨੂੰ ਇਹ ਸੋਚ ਕੇ ਵਿਦੇਸ਼ ਭੇਜਿਆ ਸੀ ਕਿ ਉੱਚ ਸਿੱਖਿਆ ਲੈ ਕੇ ਉਹ ਆਪਣੀ ਜ਼ਿੰਦਗੀ ਬਿਹਤਰ ਬਣਾਏਗੀ ਪਰ ਕੁਦਰਤ ਦੀ ਅਣਹੋਣੀ ਨੇ ਸਾਰਿਆਂ ਦੇ ਸੁਪੇ ਚਕਨਾਚੂਰ ਕਰ ਦਿੱਤੇ।

ਇਹ ਵੀ ਪੜ੍ਹੋ: ਦਾਦੀ ਨੇ ਆਪਣੇ 2 ਮਹੀਨੇ ਦੇ ਪੋਤਰੇ ਨਾਲ ਕੀਤੀ ਅਜਿਹੀ ਹਰਕਤ, ਦੇਖ ਕੰਬ ਜਾਵੇਗੀ ਰੂਹ

ਕੈਨੇਡਾ ਦੇ ਸ਼ਹਿਰ ਟਰਾਂਟੋ 'ਚ ਇਕ ਸੜਕ ਹਾਦਸੇ 'ਚ ਸ਼ੇਰਖਾਂ ਰਹਿ ਰਹੇ ਪਰਿਵਾਰ ਦੀ ਕੁੜੀ ਪਰਵਿੰਦਰ ਕੌਰ ਉਰਫ਼ ਪਰੀ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਨਾਲ ਸਵਾਰ ਉਸ ਦੇ ਪਿੰਡ ਦੇ ਭਰਾ-ਭੈਣ ਇਸ ਸਮੇਂ ਹਸਪਤਾਲ 'ਚ ਇਲਾਜ ਅਧੀਨ ਹਨ ਅਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਤਿੰਨ ਬੱਚੇ ਸ਼ੇਰਖਾਂ ਦੇ ਰਹਿਣ ਵਾਲੇ ਹਨ। ਉੱਥੇ ਮ੍ਰਿਤਕ ਪਰਵਿੰਦਰ ਕੌਰ ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਪੁੱਤਰ ਅਤੇ ਇਕ ਧੀ ਸੀ। ਧੀ ਨੂੰ ਪੜ੍ਹਨ ਦੇ ਲਈ ਕੈਨੇਡਾ ਭੇਜਿਆ ਸੀ ਅਤੇ ਉਸ ਦੀ ਪੜ੍ਹਾਈ ਪੂਰੀ ਹੋ ਗਈ ਸੀ ਅਤੇ ਉੱਥੇ ਕੰਮ ਤੋਂ ਵਾਪਸ ਆ ਰਹੀ ਸੀ ਕਿ ਇਹ ਸੜਕ ਹਾਦਸਾ ਹੋ ਗਿਆ, ਜਿਸ 'ਚ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ ਅਤੇ ਉਸ ਦੇ ਨਾਲ ਪਿੰਡ ਦੇ ਹੀ 2 ਭੈਣ-ਭਰਾ ਗੰਭੀਰ ਰੂਪ ਨਾਲ ਜ਼ਖ਼ਮੀ ਹਨ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਹੋ ਸਕਦੈ ਬਲੈਕ ਆਊਟ, ਫੌਜ ਕੋਲ ਖ਼ਤਮ ਹੋਇਆ ਰਾਸ਼ਨ-ਅਸਲਾ: ਮਨਪ੍ਰੀਤ ਬਾਦਲ

ਇਸ ਸਬੰਧੀ ਜ਼ਖ਼ਮੀ ਭਰਾ-ਭੈਣ ਦੇ ਪਿਤਾ ਨੇ ਦੱਸਿਆ ਕਿ ਭਰਾ-ਭੈਣ ਹਰਪ੍ਰੀਤ ਸਿੰਘ ਅਤੇ ਰਣਜੀਤ ਕੌਰ ਕਰੀਬ 2 ਸਾਲ ਪਹਿਲਾਂ ਉੱਚ ਸਿੱਖਿਆ ਦੇ ਲਈ ਸੂਟਡੈਂਟ ਵੀਜ਼ੇ 'ਤੇ ਕੈਨੇਡਾ ਗਏ ਸਨ ਅਤੇ ਸੜਕ ਹਾਦਸੇ 'ਚ ਜ਼ਖ਼ਮੀ ਹੋ ਗਏ, ਜੋ ਹਸਪਤਾਲ 'ਚ ਜੇਰੇ ਇਲਾਜ ਹਨ।

ਇਹ ਵੀ ਪੜ੍ਹੋ: ਲੰਬੀ ਦੇ ਪਿੰਡ ਮਾਨਾਂ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ, ਖੇਤ 'ਚੋਂ ਮਿਲੇ ਅੰਗ


Shyna

Content Editor

Related News