ਘੱਗਰ ਦਰਿਆ ''ਚ ਬਰਸਾਤੀ ਪਾਣੀ ਆਉਣਾ ਹੋਇਆ ਸ਼ੁਰੂ, ਕਿਸਾਨਾਂ ''ਚ ਸਹਿਮ

07/14/2020 3:18:16 PM

ਸਰਦੂਲਗੜ੍ਹ (ਸਿੰਗਲਾ)— ਸਰਦੂਲਗੜ੍ਹ ਸ਼ਹਿਰ ਦੇ ਕੋਲ ਦੀ ਲੰਘਦੇ ਘੱਗਰ ਦਰਿਆ 'ਚ ਬਰਸਾਤਾਂ ਦਾ ਪਾਣੀ ਆਉਣਾ ਸ਼ੁਰੂ ਹੋ ਜਾਣ ਨਾਲ ਘੱਗਰ ਕਿਨਾਰੇ ਵੱਸਦੇ ਪਿੰਡਾਂ ਦੇ ਲੋਕਾਂ 'ਚ ਸਹਿਮ ਸ਼ੁਰੂ ਹੋ ਗਿਆ ਹੈ।

ਇਥੇ ਦੱਸਣਯੋਗ ਹੈ ਕਿ ਘੱਗਰ ਦੇ ਪਾਣੀ ਦੀ ਮਾਰ ਕਾਰਨ ਕਈ ਵਾਰ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਦਾ ਖੁਮਿਆਜਾ ਭੁਗਤਨਾ ਪਿਆ ਹੈ। ਕਿਸਾਨਾਂ ਨੂੰ ਫਸਲਾਂ ਦੇ ਨਾਲ-ਨਾਲ ਖੇਤਾਂ 'ਚ ਬਣੇ ਕੱਚੇ ਪੱਕੇ ਮਕਾਨਾਂ ਨੂੰ ਵੀ ਭਾਰੀ ਨੁਕਸਾਨ ਪੁੱਜਦਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਇਸ ਘੱਗਰ ਦੇ ਕਿਨਾਰਿਆਂ ਨੂੰ ਸਫਾਈ ਕਰਨ ਅਤੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ।

ਇਸੇ ਕਰਕੇ ਘੱਗਰ ਕਿਨਾਰੇ ਰਹਿੰਦੇ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਘੱਗਰ ਦਰਿਆ ਦੇ ਕਿਨਾਰੇ ਬਣੇ ਕੱਚੇ ਬੰਨ੍ਹਾਂ 'ਤੇ ਮਿੱਟੀ ਪਾ ਕੇ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਹੋਣ ਵਾਲੇ ਅਗਾਂਹੂ ਨੁਕਸਾਨ ਨੂੰ ਰੋਕਿਆ ਜਾ ਸਕੇ।


shivani attri

Content Editor

Related News