ਧਰਮ ਦੇ ਨਾਂ ਤੇ ਸਿਆਸਤ ਕਰਨ ਵਾਲਾ ਬਾਦਲ ਪਰਿਵਾਰ ਹਮੇਸ਼ਾ ਹੀ ਸਿੱਖ ਕੌਮ ਨੂੰ ਵਰਤ ਰਿਹਾ: ਬਲਜਿੰਦਰ ਕੌਰ

06/11/2020 3:46:59 PM

ਤਪਾ ਮੰਡੀ (ਸ਼ਾਮ,ਗਰਗ): ਪਿੰਡ ਢਿਲਵਾਂ ਵਿਖੇ ਆਮ ਆਦਮੀ ਪਾਰਟੀ ਹਲਕਾ ਭਦੌੜ ਦੇ ਸੀਨੀਅਰ ਆਗੂ ਲਾਭ ਸਿੰਘ ਉਗੋ ਦੀ ਅਗਵਾਈ 'ਚ ਕੀਤੀ ਗਈ, ਜਿਸ ਦੀ ਪ੍ਰਧਾਨਗੀ ਲੋਕ ਸਭਾ ਹਲਕਾ ਸੰਗਰੂਰ ਦੀ ਨਵ-ਨਿਯੁਕਤ ਅਬਜ਼ਰਵਰ ਅਤੇ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੌ ਬਲਜਿੰਦਰ ਕੋਰ ਨੇ ਕੀਤੀ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਉਨ੍ਹਾਂ ਨੂੰ ਅਬਜ਼ਰਵਰ ਲਗਾਇਆ ਗਿਆ ਹੈ ਤਾਂ ਕਿ 2022 'ਚ ਵਿਧਾਨ ਸਭਾ ਚੌਣਾਂ ਲੜਨ ਲਈ ਵਰਕਰਾਂ ਨੂੰ ਹੁਣ ਤੋਂ ਤਿਆਰੀ ਕਰਨ ਲਈ ਲਾਮਬੰਦ ਕੀਤਾ ਗਿਆ। ਹਾਜਰੀਨ ਪਾਰਟੀ ਵਰਕਰਾਂ ਨੇ ਪ੍ਰੋ. ਬਲਜਿੰਦਰ ਕੌਰ ਨੂੰ ਦੱਸਿਆ ਕਿ 2017 'ਚ ਵਰਕਰਾਂ ਨੇ ਹਲਕਾ ਭਦੌੜ ਤੋਂ ਵੱਡੀ ਲੀਡ ਨਾਲ ਆਪ ਦਾ ਵਿਧਾਇਕ ਜਿੱਤਿਆ ਸੀ ਪਰ ਪਾਰਟੀ ਬਦਲ ਕੇ ਬਾਗੀ ਧੜੇ ਨਾਲ ਜਾਣ ਕਾਰਨ ਉਨ੍ਹਾਂ ਦੀ ਹਲਕੇ 'ਚ ਕੋਈ ਵੀ ਆਗੂ ਨਾ ਹੋਣ ਕਾਰਨ ਨਮੌਸ਼ੀ ਦੇਖਣੀ ਪੈ ਰਹੀ ਹੈ।

ਉਨ੍ਹਾਂ ਹਲਕਾ ਭਦੌੜ 'ਚ ਨਵਾਂ ਆਗੂ ਦੇਣ ਦੀ ਮੰਗ ਕੀਤੀ। ਮੀਟਿੰਗ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਬਲਜਿੰਦਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਆਪਣੇ ਨਿੱਜੀ ਮੁਫ਼ਾਦ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਵਲੋ ਕੌਰ ਕਮੇਟੀ ਦੇ ਮੈਂਬਰ ਲਏ ਜਾਣ ਨੂੰ ਦੇਖਦਿਆਂ ਹੋਇਆ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ ਕਿਉਂਕਿ ਧਰਮ ਦੇ ਨਾਂ ਤੇ ਸਿਆਸਤ ਕਰਨ ਵਾਲਾ ਬਾਦਲ ਪਰਿਵਾਰ ਹਮੇਸ਼ਾ ਹੀ ਸਿੱਖ ਕੌਮ ਨੂੰ ਵਰਤਦਾ ਆਇਆ ਹੈ।

ਉਨ੍ਹਾਂ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਕੌਰ ਕਮੇਟੀ ਰਾਹੀਂ ਐੱਸ.ਜੀ.ਪੀ.ਸੀ. ਪ੍ਰਧਾਨ ਦਾ ਅਹੁਦਾ ਸਿੱਧੇ ਅਤੇ ਅਧਿਕਾਰਤ ਤੌਰ 'ਤੇ ਆਪਣੇ ਅਧੀਨ ਕਰਕੇ ਸਿੱਖ ਕੌਮ ਅਤੇ ਭਾਰਤੀ ਸੰਵਿਧਾਨ ਦੀ ਤੌਹੀਨ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਧਰਮ,ਜਾਤ,ਰੰਗ ਭੇਦ ਦੀ ਰਾਜਨੀਤੀ 'ਚ ਵਿਸ਼ਵਾਸ ਨਹੀਂ ਰੱਖਦੀ ਜੇਕਰ ਭਾਈ ਗੋਬਿੰਦ ਸਿੰਘ ਲਾਗੋਵਾਲ ਦੀ ਇੱਛਾ ਤਾਂ ਉਹ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣ। ਮੌਜੂਦਾ ਸਰਕਾਰ ਪ੍ਰਤੀ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਪੰਜਾਬ ਦੇ ਖਿਲਾਫ ਰਹੀ ਹੈ ਤੇ ਕਾਂਗਰਸ ਸਰਕਾਰ ਨੂੰ ਹਰ ਫਰੰਟ ਤੇ ਫੇਲ ਦੱਸਦਿਆਂ ਬੀਬੀ ਬਲਜਿੰਦਰ ਕੌਰ ਨੇ ਕਿਹਾ ਕਿ ਜਿੱਥੇ ਪੂਰੀ ਦੁਨੀਆ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਉੱਥੋਂ ਹੀ ਕਾਂਗਰਸ ਸਰਕਾਰ ਵਲੋਂ ਗਰੀਬ ਲੋਕਾਂ ਦੇ ਕਾਰਡ ਕੱਟ ਕੇ ਮਜ਼ਦੂਰ ਅਤੇ ਗਰੀਬ ਵਰਗ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਸ ਮੋਕੇ ਮਨੀਸ਼ ਗਰਗ,ਜਸਵਿੰਦਰ ਸਿੰਘ ਚੱਠਾ,ਤੇਜਿੰਦਰ ਸਿੰਘ,ਰਵੀ ਢਿਲਵਾਂ,ਤਰਸੇਮ ਸਿੰਘ,ਜੱਗਾ ਧੂਰਕੋਟ,ਪ੍ਰਗਟ ਧੂਰਕੋਟ,ਰਣਜੀਤ ਸਿੰਘ ਕਾਹਨੇਕੇ,ਪੰਮੀ ਕਾਲੇਕੇ,ਲਵਦੀਪ ਮਾਨ,ਤਰਸੇਮ ਰੂੜੇਕੇ,ਦਲੀਪ ਢਿਲਵਾਂ,ਕੁਲਵਿੰਦਰ ਬਰਾੜ,ਦੀਪ ਸਿੰਘ ਮਹਿਤਾ ਆਦਿ ਹਾਜ਼ਰ ਸਨ।


Shyna

Content Editor

Related News