ਧੋਖਾਦੇਹੀ ਕਰਨ ਦੇ ਦੋਸ਼ ’ਚ ਔਰਤ ਖਿਲਾਫ ਕੇਸ ਦਰਜ

Thursday, Nov 15, 2018 - 07:28 AM (IST)

ਲੁਧਿਆਣਾ, (ਰਿਸ਼ੀ)- ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਸੁਖਵਿੰਦਰ ਸਿੰਘ ਨਿਵਾਸੀ ਗਿੱਲ ਰੋਡ ਦੀ ਸ਼ਿਕਾਇਤ ’ਤੇ ਤਰਨਜੀਤ ਕੌਰ ਨਿਵਾਸੀ ਜਨਤਾ ਨਗਰ ਖਿਲਾਫ ਧੋਖਾਦੇਹੀ  ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜਗਤਾਰ ਸਿੰਘ ਅਨੁਸਾਰ ਪੁਲਸ ਨੂੰ 24 ਜਨਵਰੀ 2018 ਨੂੰ ਦਿੱਤੀ ਸ਼ਿਕਾਇਤ ’ਚ ਪੀਡ਼ਤਾ ਨੇ ਦੱਸਿਆ ਕਿ ਉਕਤ ਦੋਸ਼ੀ ਔਰਤ ਨੇ ਆਪਣੇ ਮਕਾਨ ਦੇ ਵਿਚ ਬਣੀਅਾਂ ਦੁਕਾਨਾਂ ਦਾ ਸੌਦਾ 2 ਲੱਖ 40 ਹਜ਼ਾਰ ਰੁਪਏ ਵਿਚ ਕੀਤਾ ਸੀ ਅਤੇ ਇਕ ਦੁਕਾਨ ਦਾ ਕਬਜ਼ਾ ਦੇ ਦਿੱਤਾ ਹੋਰ ਦੁਕਾਨਾਂ ਦਾ ਕਬਜ਼ਾ ਦੇਣ ਦੀ ਬਜਾਏ ਟਾਲ ਮਟੋਲ ਕਰਨ ਲੱਗ ਪਈ, ਜਿਸ ਦੇ ਬਾਅਦ ਇਨਸਾਫ ਦੇ ਲਈ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। 


Related News