ਭੇਤਭਰੀ ਹਾਲਤ ’ਚ ਵਿਅਕਤੀ ਦੀ ਲਾਸ਼ ਬਰਾਮਦ

10/17/2018 4:55:54 AM

ਬਠਿੰਡਾ, (ਸੁਖਵਿੰਦਰ)- ਬਠਿੰਡਾ-ਬਾਦਲ ਰੋਡ ’ਤੇ ਭੇਤਭਰੀ ਹਾਲਤ ’ਚ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਡੱਬਵਾਲੀ ਰੋਡ ਬਾਦਲ ਕੈਚੀਆਂ ’ਤੇ ਖਾਲੀ ਪਲਾਟ ’ਚ ਇਕ ਵਿਅਕਤੀ ਦੀ ਲਾਸ਼ ਪਈ ਹੋਈ ਸੀ। ਸੂਚਨਾ ਮਿਲਣ ’ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਗੌਤਮ ਗੋਇਲ, ਸਰਬਜੀਤ ਸਿੰਘ ਅਤੇ ਮਨੀ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਵਰਧਮਾਨ ਚੌਕੀ ਨੂੰ ਸੂਚਿਤ ਕੀਤਾ। ਮ੍ਰਿਤਕ ਵਿਅਕਤੀ ਦੇ ਨੀਲੀ ਚੈਕਦਾਰ ਸਰਟ, ਕਾਲੀ ਪੈਟ ਅਤੇ ਸਿਰ ’ਤੇ ਪਟਕਾ ਬੰਨ੍ਹਿਆ ਹੋਇਆ ਸੀ। ਇਸ ਤੋਂ ਇਲਾਵਾ ਮ੍ਰਿਤਕ ਦੀ ਜੇਬ ’ਚੋਂ ਬਿਨ੍ਹਾਂ ਸਿਮ ਤੋਂ ਮੋਬਾਇਲ ਵੀ ਬਰਾਮਦ ਹੋਇਆ ਹੈ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਮ੍ਰਿਤਕ ਸ਼ਰਾਬੀ ਹੋਣ ਕਾਰਨ ਪੱਥਰ ਨਾਲ ਟਕਰਾ ਗਿਆ ਅਤੇ ਸਿਰ ਤੇ ਸੱਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਸੰਸਥਾ ਵਲੋਂ ਪੁਲਸ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਕੋਲ ਅਜਿਹੀ ਕੋਈ ਵਸਤੂ ਨਹੀਂ ਮਿਲੀ ਜਿਸ ਨਾਲ ਉਸਦੀ ਸਨਾਖਤ ਕੀਤੀ ਜਾ ਸਕੇ। 


Related News