ਪੁਲਸ ਨੇ ਦੁੱਧ ਵਾਲੇ ਟਰੱਕ ''ਚੋਂ ਬਰਾਮਦ ਕੀਤੀ 4 ਕਿਲੋ ਤੋਂ ਵੱਧ ਅਫੀਮ, ਡਰਾਈਵਰ ਕਾਬੂ

Wednesday, Apr 06, 2022 - 07:39 PM (IST)

ਪੁਲਸ ਨੇ ਦੁੱਧ ਵਾਲੇ ਟਰੱਕ ''ਚੋਂ ਬਰਾਮਦ ਕੀਤੀ 4 ਕਿਲੋ ਤੋਂ ਵੱਧ ਅਫੀਮ, ਡਰਾਈਵਰ ਕਾਬੂ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਪੁਲਸ ਨੇ 4 ਕਿਲੋ 200 ਗ੍ਰਾਮ ਅਫੀਮ ਸਮੇਤ ਇਕ ਟਰੱਕ ਡਰਾਈਵਰ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਟਰੱਕ ਡਰਾਈਵਰ ਗੁਜਰਾਤ ਤੋਂ ਪੈਕਿੰਗ ਦੁੱਧ ਲੈ ਕੇ ਕਸ਼ਮੀਰ ਵਿਖੇ ਸਪਲਾਈ ਦਿੰਦਾ ਸੀ। ਰਸਤੇ ਵਿਚ ਰਾਜਸਥਾਨ ਤੋਂ ਅਫੀਮ ਲੈ ਕੇ ਪੰਜਾਬ 'ਚ ਸਪਲਾਈ ਕਰਦਾ ਸੀ ਇਹ ਡਰਾਈਵਰ, ਜੋ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮੱਲਣ ਨਾਲ ਸਬੰਧਿਤ ਹੈ। ਐੱਸ. ਐੱਸ. ਪੀ. ਮੁਕਤਸਰ ਧਰੂਮਨ ਐੱਚ. ਨਿੰਬਾਲੇ ਅਨੁਸਾਰ ਇਹ ਡਰਾਈਵਰ ਇਸ ਤੋਂ ਪਹਿਲਾਂ ਵੀ 3 ਵਾਰ ਅਫੀਮ ਦੀ ਸਪਲਾਈ ਦੇ ਚੁੱਕਾ ਹੈ।

ਇਹ ਵੀ ਪੜ੍ਹੋ : ਡਾ. ਵੇਰਕਾ ਦੇ ਦੋਸ਼ਾਂ ਤੋਂ ਬਾਅਦ ਸੁਨੀਲ ਜਾਖੜ ਨੇ ਦਿੱਤਾ ਸਪੱਸ਼ਟੀਕਰਨ

ਅੱਜ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਨਿੰਬਾਲੇ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਵੱਖ-ਵੱਖ ਥਾਵਾਂ 'ਤੇ ਸ਼ੁਰੂ ਕੀਤੀ ਗਈ ਨਾਕੇਬੰਦੀ ਤਹਿਤ ਹੀ ਮਲੋਟ ਵਿਖੇ ਇਕ ਨਾਕਾ ਲਾਇਆ ਹੋਇਆ ਸੀ। ਮਿਲੀ ਜਾਣਕਾਰੀ ਅਨੁਸਾਰ 2 ਟਰੱਕਾਂ ਨੂੰ ਰੋਕਿਆ ਗਿਆ, ਜਿਨ੍ਹਾਂ 'ਚੋਂ ਇਕ ਟਰੱਕ ਵਿਚ ਇਹ ਡਰਾਈਵਰ ਅਵਤਾਰ ਸਿੰਘ ਜੋ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦਾ ਰਹਿਣ ਵਾਲਾ, ਦੀ ਜਦ ਤਲਾਸ਼ੀ ਲਈ ਗਈ ਤਾਂ ਟਰੱਕ ਦੇ ਕੈਬਿਨ 'ਚੋਂ 4 ਕਿਲੋ 200 ਗ੍ਰਾਮ ਅਫੀਮ ਮਿਲੀ। ਉਨ੍ਹਾਂ ਦੱਸਿਆ ਕਿ ਇਹ ਟਰੱਕ ਡਰਾਈਵਰ ਗੁਜਰਾਤ ਤੋਂ ਪੈਕਿੰਗ ਦੁੱਧ ਲੈ ਕੇ ਕਸ਼ਮੀਰ ਜਾਂਦਾ ਸੀ ਅਤੇ ਅਫੀਮ ਦੀ ਸਪਲਾਈ ਇਸ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਦੇਣੀ ਸੀ।

ਇਹ ਵੀ ਪੜ੍ਹੋ : ਕੇਂਦਰ ਨੇ ਹਾੜ੍ਹੀ ਸੀਜ਼ਨ ਲਈ ਕਣਕ ਦੀ ਖ਼ਰੀਦ ਦਾ ਰੱਖਿਆ ਵੱਡਾ ਟੀਚਾ, ਪੰਜਾਬ ਤੋਂ ਖ਼ਰੀਦੇਗਾ ਸਭ ਤੋਂ ਵੱਧ ਕਣਕ

ਪੁੱਛਗਿੱਛ ਦੌਰਾਨ ਇਸ ਨੇ ਮੰਨਿਆ ਕਿ ਇਸ ਤੋਂ ਪਹਿਲਾਂ ਵੀ 3 ਵਾਰ ਅਫੀਮ ਲਿਆ ਚੁੱਕਾ ਹੈ। ਹੁਣ ਇਸ ਦਾ ਇਕ ਦਿਨ  ਰਿਮਾਂਡ ਮਿਲਿਆ ਹੈ, ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ। ਟਰੱਕ 'ਚੋਂ ਮਿਲੀ ਬਿਲਟੀ ਮੁਤਾਬਕ ਇਹ ਟਰੱਕ ਪੈਕਿੰਗ ਦੁੱਧ ਲੈ ਕੇ ਪਾਲਮਪੁਰ ਤੋਂ ਲੇਹ ਜਾ ਰਿਹਾ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੂਸਰੇ ਟਰੱਕ 'ਚ 3 ਵਿਅਕਤੀ ਸਵਾਰ ਸਨ ਅਤੇ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਅਵਤਾਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੱਲਣ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਡੀ. ਮੋਹਨ ਲਾਲ, ਡੀ. ਐੱਸ. ਪੀ. ਮਲੋਟ ਜਸਪਾਲ ਸਿੰਘ, ਐੱਸ. ਐੱਚ. ਓ. ਸਦਰ ਮਲੋਟ ਜਸਕਰਨਦੀਪ ਸਿੰਘ ਵੀ ਹਾਜ਼ਰ ਸਨ।


author

Harnek Seechewal

Content Editor

Related News