ਕਪਾਹ ਦੀ ਘਟ ਰਹੀ ਮੰਗ ਕਾਰਨ ਨਹੀਂ ਮਿਲ ਰਿਹਾ ਵਾਜਬ ਮੁੱਲ, ਕਿਸਾਨ ਹੋਏ ਪ੍ਰੇਸ਼ਾਨ
Tuesday, Dec 05, 2023 - 02:44 PM (IST)
ਮੁਕਤਸਰ- ਕਪਾਹ ਦੀ ਘਟਦੀ ਹੋਈ ਮੰਗ ਅਤੇ ਕੀਮਤਾਂ ਨੂੰ ਲੈ ਕੇ ਕਪਾਹ ਕਿਸਾਨ ਅਗਲੇ ਸਾਲ ਤੋਂ ਕਪਾਹ ਦੀ ਖੇਤੀ ਨਾ ਕਰਨ ਬਾਰੇ ਸੋਚ ਰਹੇ ਹਨ। ਕਪਾਹ ਦੀ ਖੇਤੀ ਦਾ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ, ਕਿਉਂਕਿ ਕਿਸਾਨਾਂ ਮੁਤਾਬਕ ਹੁਣ ਕਪਾਹ ਦੀ ਖੇਤੀ 'ਚ ਜ਼ਿਆਦਾ ਫਾਇਦਾ ਨਹੀਂ ਹੋ ਰਿਹਾ।
ਇਸ ਸਮੇਂ ਕਿਸਾਨਾਂ ਨੂੰ ਕਪਾਹ ਦੇ ਘੱਟੋ-ਘੱਟ ਸਮਰਥਨ ਮੁੱਲ ਨਾਲੋਂ ਵੀ ਘੱਟ ਕੀਮਤ ਮਿਲ ਰਹੀ ਹੈ। ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ 6,620 ਰੁਪਏ (ਮੀਡੀਅਮ ਸਟੈੱਪਲ) ਅਤੇ 7,020 ਰੁਪਏ (ਲੌਂਗ ਸਟੈੱਪਲ) ਰੱਖਿਆ ਗਿਆ ਹੈ। ਪਰ ਇਸ ਸਮੇਂ ਕਿਸਾਨਾਂ ਨੂੰ ਇਸ ਦਾ ਮੁੱਲ 4,700 ਤੋਂ 6,800 ਰੁਪਏ ਵਿਚਕਾਰ ਮਿਲ ਰਿਹਾ ਹੈ, ਜਦਕਿ ਸਤੰਬਰ ਮਹੀਨੇ ਕਿਸਾਨਾਂ ਨੂੰ ਕਪਾਹ ਦਾ ਮੁੱਲ ਐੱਮ.ਐੱਸ.ਪੀ. ਤੋਂ ਵੀ ਵੱਧ ਮਿਲ ਰਿਹਾ ਸੀ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 11 ਕਰੋੜ ਦੀ ਹੈਰੋਇਨ, BSF ਤੇ ਪੁਲਸ ਨੇ ਡਰੋਨ ਸਣੇ ਕੀਤੀ ਬਰਾਮਦ
ਫਾਜ਼ਿਲਕਾ, ਬਠਿੰਡਾ, ਮਾਨਸਾ ਅਤੇ ਮੁਕਤਸਰ ਜ਼ਿਲ੍ਹਿਆਂ 'ਚ ਸਭ ਤੋਂ ਵੱਧ ਕਪਾਹ ਦੀ ਖੇਤੀ ਹੁੰਦੀ ਹੈ। ਪਰ ਕਪਾਹ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦੇ ਹਮਲੇ ਅਤੇ ਘੱਟ ਮੰਗ ਕਾਰਨ ਕਿਸਾਨ ਕਪਾਹ ਦੀ ਬਜਾਏ ਕਿਸੇ ਹੋਰ ਫ਼ਸਲ ਨੂੰ ਪਹਿਲ ਦੇਣ ਬਾਰੇ ਸੋਚ ਰਹੇ ਹਨ।
ਖੇਤੀਬਾੜੀ ਮਾਹਿਰਾਂ ਮੁਤਾਬਕ ਪਿਛਲੇ ਸਾਲ ਜਿੱਥੇ ਇਕ ਏਕੜ 'ਚੋਂ 10 ਕੁਇੰਟਲ ਦੇ ਕਰੀਬ ਕਪਾਹ ਉਤਪਾਦਨ ਹੁੰਦਾ ਸੀ, ਉੱਥੇ ਹੀ ਇਸ ਸਾਲ ਇਹ ਅੰਕੜਾ 3-5 ਕੁਇੰਟਲ ਤੱਕ ਆ ਗਿਆ ਹੈ। ਉਤਪਾਦਨ ਘੱਟ ਹੋਣ ਦੇ ਨਾਲ-ਨਾਲ ਇਸ ਵਾਰ ਕਪਾਹ ਦੀ ਕੁਆਲਿਟੀ 'ਚ ਵੀ ਗਿਰਾਵਟ ਆਈ ਹੈ। ਕਾਟਨ ਕਾਰਪੋਰੇਸ਼ਨ ਆਫ ਇੰਡੀਆ ਚੰਗੀ ਕੁਆਲਟੀ ਦੀ ਕਪਾਹ ਹੀ ਖਰੀਦਦੀ ਹੈ ਜੋ ਕਿ ਇਸ ਸਾਲ ਬਹੁਤ ਘੱਟ ਇਲਾਕਿਆਂ 'ਚ ਹੋਈ ਹੈ।
ਇਹ ਵੀ ਪੜ੍ਹੋ- 10 ਦਿਨ ਪਹਿਲਾਂ ਸਾਈਪ੍ਰਸ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਵਿਛੇ ਸੱਥਰ
ਅੰਤਰਰਾਸ਼ਟਰੀ ਬਾਜ਼ਾਰ 'ਚ ਵੀ ਇਸ ਸਾਲ ਕਪਾਹ ਦੀ ਮੰਗ ਵੀ ਬਹੁਤ ਘੱਟ ਹੈ, ਜਿਸ ਕਾਰਨ ਕਿਸਾਨਾਂ ਨੂੰ ਇਸ ਵਾਰ ਕੀਮਤਾਂ ਵੀ ਪਹਿਲਾਂ ਨਾਲੋਂ ਘੱਟ ਹੀ ਮਿਲ ਰਹੀਆਂ ਹਨ। ਕਪਾਹ ਦੀਆਂ ਸਪਿਨਿੰਗ ਮਿੱਲਾਂ ਨੂੰ ਵੀ ਵਿਦੇਸ਼ਾਂ ਤੋਂ ਬਹੁਤ ਘੱਟ ਆਰਡਰ ਮਿਲੇ ਹਨ ਤੇ ਦੇਸ਼ 'ਚ ਜ਼ਿਆਦਾਤਰ ਕੱਪੜਾ ਵੀ ਚੀਨ ਤੋਂ ਆ ਰਿਹਾ ਹੈ, ਜਿਸ ਕਾਰਨ ਦੇਸ਼ ਦੀ ਜੀ.ਡੀ.ਪੀ. ਦਾ ਇੰਜਣ ਕਹੇ ਜਾਣ ਵਾਲੇ ਕਪਾਹ ਉਦਯੋਗ ਦੀ ਹਾਲਾਤ ਸਾਲ-ਦਰ-ਸਾਲ ਵਿਗੜਦੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8