ਰਾਮ ਰਹੀਮ ਨੇ ਵਾਪਸ ਲਈ ਪੈਰੋਲ ਦੀ ਅਰਜ਼ੀ

07/02/2019 1:20:12 AM

ਚੰਡੀਗੜ੍ਹ— ਜੇਲ 'ਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ ਪੈਰੋਲ ਦੀ ਅਰਜ਼ੀ ਸੋਮਵਾਰ ਨੂੰ ਵਾਪਸ ਲੈ ਲਈ ਜੋ ਉਸ ਨੇ ਹਰਿਆਣਾ ਦੇ ਸਿਰਸਾ ਵਿਚ ਆਪਣੇ ਖੇਤਾਂ ਵਿਚ ਖੇਤੀ ਕਰਨ ਲਈ ਦਿੱਤੀ ਸੀ। ਇਹ ਜਾਣਕਾਰੀ ਹਰਿਆਣਾ ਜੇਲ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ। ਰਾਮ ਰਹੀਮ ਨੇ ਆਪਣੇ ਖੇਤਾਂ ਵਿਚ ਖੇਤੀ ਕਰਨ ਲਈ 42 ਦਿਨਾਂ ਦੀ ਪੈਰੋਲ ਮੰਗੀ ਸੀ। ਰਾਮ ਰਹੀਮ ਜਬਰ-ਜ਼ਨਾਹ ਦੇ ਦੋ ਮਾਮਲਿਆਂ ਅਤੇ ਪੱਤਰਕਾਰ ਦੀ ਹੱਤਿਆ ਦੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰੋਹਤਕ ਜ਼ਿਲੇ ਦੀ ਸੁਨਾਰੀਆ ਜੇਲ ਵਿਚ ਬੰਦ ਹੈ।


KamalJeet Singh

Content Editor

Related News