ਸਤਲੁਜ ਦਰਿਆ ਦੇ ਏਰੀਆ ''ਚ ਥਾਣਾ ਸਦਰ ਫਿਰੋਜ਼ਪੁਰ ਅਤੇ ਆਬਕਾਰੀ ਪੁਲਸ ਦੇ ਦੋ ਵੱਡੇ ਰੇਡ

12/12/2020 12:57:32 PM

ਫਿਰੋਜ਼ਪੁਰ(ਕੁਮਾਰ): ਸਰਹੱਦੀ ਸਤਲੁਜ ਦਰਿਆ ਦੇ ਏਰੀਆ 'ਚ ਨਜਾਇਜ਼ ਸ਼ਰਾਬ ਕੱਢਣ ਦੇ ਚੱਲ ਰਹੇ ਧੰਦੇ ਨੂੰ ਰੋਕਣ ਲਈ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਵੱਲੋਂ ਐਕਸਾਈਜ਼ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਏ.ਐੱਸ.ਆਈ. ਪਵਨ ਕੁਮਾਰ ਅਤੇ ਸਬ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਅਲੀ ਕੇ ਦੇ ਏਰੀਆ 'ਚ ਗੁਪਤ ਸੂਚਨਾ ਦੇ ਅਧਾਰ 'ਤੇ ਦੋ ਵੱਡੇ ਰੇਡ ਕੀਤੇ ਗਏ ਅਤੇ ਇਸ ਛਾਪਾਮਾਰੀ ਦੌਰਾਨ ਪੁਲਸ ਨੇ 30 ਹਜ਼ਾਰ ਲੀਟਰ ਲਾਹਣ, 30 ਤਰਪਾਲਾਂ ਅਤੇ 4 ਡਰੰਮ ਬਰਾਮਦ ਕੀਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਦੇ ਏ.ਐੱਸ.ਆਈ. ਪਵਨ ਕੁਮਾਰ ਅਤੇ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਹਰਿੰਦਰ ਸਿੰਘ ਐਕਸਾਈਜ਼ ਇੰਸਪੈਕਟਰ ਨੂੰ ਨਾਲ ਲੈ ਕੇ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਪਿੰਡ ਅਲੀ ਕੇ 'ਚ ਸਤਲੁਜ ਦਰਿਆ ਦੇ ਏਰੀਆ 'ਚ ਪਹਿਲਾ ਰੇਡ ਕੀਤੀ ਅਤੇ ਉਥੋਂ 10 ਹਜਾਰ ਲੀਟਰ ਲਾਹਣ, 10 ਤਰਪਾਲਾਂ ਤੇ 4 ਡਰੰਮ ਬਰਾਮਦ ਹੋਏ ਹਨ, ਜਦਕਿ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਬੱਗੂ, ਗੁਰਨਾਮ ਪੁੱਤਰ ਗਾਹਰਾ, ਦੀਵਾਨ ਸਿੰਘ ਅਤੇ ਜੋਗਿੰਦਰ ਸਿੰਘ ਪੁਲਸ ਨੂੰ ਦੇਖ ਕੇ ਉਥੋਂ ਫਰਾਰ ਹੋ ਗਏ।

ਉਨ੍ਹਾਂਦੱਸਿਆ ਕਿ ਪੁਲਸ ਨੇ ਨਜਾਇਜ਼ ਸ਼ਰਾਬ ਵਾਲਾ ਸਮਾਨ ਕਬਜ਼ੇ 'ਚ ਲੈਂਦੇ ਹੋਏ 4 ਨਾਮਜ਼ਦ ਲੋਕਾਂ ਦੇ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਦੂਜੇ ਪਾਸੇ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਹਰਿੰਦਰ ਸਿੰਘ ਐਕਸਾਈਜ਼ ਇੰਸਪੈਕਟਰ ਨੂੰ ਨਾਲ ਲੈ ਕੇ ਜਦ ਉਨ੍ਹਾਂ ਨੇ ਦੂਸਰਾ ਰੇਡ ਕੀਤਾ ਤਾਂ ਉਥੋਂ ਸਤਲੁਜ ਦਰਿਆ ਦੇ ਸਰਕੰਡਿਆਂ 'ਚ 20 ਹਜ਼ਾਰ ਲੀਟਰ ਲਾਹਣ ਤੇ 20 ਤਰਪਾਲਾਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਨਜਾਇਜ਼ ਸ਼ਰਾਬ ਕੱਢਣ ਵਾਲੇ 9 ਲੋਕ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਏ। ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਫਰਾਰ ਹੋਏ ਦੋਸ਼ੀ ਪੰਮਾ ਉਰਫ ਸੰਧੂ, ਉਜਾਗਰ, ਓਮਾ, ਅੰਗਰੇਜ, ਮਹਿੰਦਰ ਉਰਫ ਚਾਟਾ, ਗੁਰਨਾਮ ਗਾਮਾ ਪੁੱਤਰ ਗਾਰਾ ਸਿੰਘ, ਮੇਜਰ, ਵਿੱਕੀ ਅਤੇ ਅਮਰੀਕ ਸਿੰਘ ਦੇ ਖ਼ਿਲਾਫ਼ ਪੁਲਸ ਨੇ ਥਾਣਾ ਸਦਰ ਫਿਰੋਜ਼ਪੁਰ 'ਚ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


Aarti dhillon

Content Editor

Related News