ਛਾਪੇਮਾਰੀ ਦੌਰਾਨ ਵੱਖ-ਵੱਖ ਥਾਵਾਂ ਤੋਂ ਬਰਾਮਦ ਹੋਏ ਨਸ਼ੀਲੇ ਪਦਾਰਥ, 8 ਗਿ੍ਫਤਾਰ

01/23/2020 2:02:15 PM

ਗੁਰੂਹਰਸਹਾਏ (ਆਵਲਾ) - ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ’ਚ ਨਸ਼ੇ ਦੇ ਸੌਦਾਗਰਾਂ ਨੂੰ ਫੜਨ ਲਈ ਚਲਾਈ ਮੁਹਿੰਮ ਦੇ ਤਹਿਤ ਪੁਲਸ ਵਲੋਂ ਵੱਖ-ਵੱਖ ਥਾਵਾਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਛਾਪੇਮਾਰੀ ਦੌਰਾਨ ਪੁਲਸ ਨੇ ਨਸ਼ੀਲੇ ਪਦਾਰਥਾਂ ਸਣੇ 8 ਲੋਕਾਂ ਨੂੰ ਕਾਬੂ ਕੀਤਾ ਹੈ। ਵਰਣਨਯੋਗ ਹੈ ਕਿ ਕਸਬਾ ਗੁਰੂਹਰਸਹਾਏ ਅਤੇ ਪਿੰਡਾਂ ਦੇ ਕੁਝ ਲੋਕਾਂ ਨੇ ਬੀਤੇ ਦਿਨੀਂ ਨਸ਼ਿਆਂ ਖਿਲਾਫ 2 ਰੋਜ਼ਾ ਧਰਨਾ ਦੇ ਕੇ ਨਸ਼ੇ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵਿਭਾਗ ਤੋਂ ਮੰਗ ਕੀਤੀ ਸੀ। ਇਸ ਦੌਰਾਨ ਉਨ੍ਹਾਂ ਦੋਸ਼ ਲਾਇਆ ਸੀ ਕਿ ਪੁਲਸ ਨਸ਼ੇ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਧਰਨਕਾਰੀਆਂ ਨੇ ਪੁਲਸ ਨੂੰ ਨਸ਼ਾ ਸਮੱਗਲਰਾਂ ਦੇ ਬਾਕਾਇਦਾ ਨਾਂ ਨੋਟ ਕਰਵਾਏ, ਜਿਸ ਦੇ ਤਹਿਤ ਪੁਲਸ ਵਲੋਂ ਟੀਮਾਂ ਦਾ ਗਠਨ ਕਰਦਿਆਂ ਸ਼ਹਿਰ ਅਤੇ ਪਿੰਡ ਦੀਆਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ।

ਗੁਰੂਹਰਸਹਾਏ ਡੀ. ਐੱਸ. ਪੀ. ਭੁਪਿੰਦਰ ਸਿੰਘ ਅਤੇ ਥਾਣਾ ਇੰਚਾਰਜ ਜਸਵਰਿੰਦਰ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਪੁਲਸ ਨੇ ਛਾਪਾਮਾਰੀ ਦੌਰਾਨ ਵੱਖ-ਵੱਖ ਨਸ਼ੇ ਵਾਲੇ ਪਦਾਰਥਾਂ ਸਮੇਤ 8 ਵਿਅਕਤੀਆਂ ਨੂੰ ਕਾਬੂ ਕੀਤਾ। ਵਿਅਕਤੀਆਂ ਦੀ ਪਛਾਣ ਜੱਜ ਸਿੰਘ, ਅਮੀਰ ਚੰਦ, ਅਨਿਲ ਕੁਮਾਰ, ਬਗੀਚਾ ਸਿੰਘ, ਅਕਾਸ਼, ਗੱਬਰ, ਸੁਖਚੈਨ ਸਿੰਘ ਅਤੇ ਸੰਨੀ ਵਜੋਂ ਹੋਈ ਹੈ, ਜਦਕਿ ਰਾਕੇਸ਼, ਹਰੀਸ਼, ਬਿੱਲਾ, ਬਾਂਕੀ, ਹਰਮੇਸ਼, ਅਕਾਸ਼ਦੀਪ, ਸੰਨੀ, ਨੀਤੂ, ਬਿੱਟ ਧਵਨ, ਕੋਬਰਾ, ਜੱਸਾ ਪ੍ਰਧਾਨ, ਲਾਡੀ, ਲੱਖਾ, ਰਾਣੀ, ਆਦਿ ਨਸ਼ਾ ਸਮੱਗਲਰ ਫਰਾਰ ਹਨ। ਫੜੇ ਗਏ ਨਸ਼ਾ ਸਮੱਗਲਰਾਂ ਕੋਲੋਂ ਹੈਰੋਇਨ, ਨਸ਼ੇ ਨਾਲ ਭਰੇ ਟੀਕੇ, ਭੁੱਕੀ ਅਤੇ ਕਈ ਕਿਸਮਾਂ ਦੀਆਂ ਨਸ਼ੇ ਵਾਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਪੁਲਸ ਨੇ 22 ਹੋਰ ਨਸ਼ਾ ਸਮੱਗਲਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ, ਜੋ ਫਰਾਰ ਹਨ। 


rajwinder kaur

Content Editor

Related News