ਪੰਜਾਬੀ ਏਕਤਾ ਪਾਰਟੀ ਵਲੋਂ ਯੂਥ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ

03/26/2019 6:17:16 PM

ਬਾਲਿਆਂਵਾਲੀ,(ਸ਼ੇਖਰ) : ਪੰਜਾਬੀ ਏਕਤਾ ਪਾਰਟੀ ਵਲੋਂ ਬਠਿੰਡਾ ਲੋਕ ਸਭਾ ਹਲਕੇ 'ਚ ਪੈਂਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਯੂਥ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਉਕਤ ਜਾਣਕਾਰੀ ਦਿੰਦਿਆਂ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਗੁਰਦੀਪ ਸਿੰਘ ਡਿੱਖ ਨੇ ਦੱਸਿਆ ਕਿ ਹਲਕਾ ਮੌੜ 'ਚੋਂ ਰਮਨਦੀਪ ਸਿੰਘ ਨੂੰ ਮੀਤ ਪ੍ਰਧਾਨ, ਕੁਲਦੀਪ ਸਿੰਘ ਮਾਈਸਰਖਾਨਾ ਅਤੇ ਅਮਰਦੀਪ ਸਿੰਘ ਸਿੱਧੂ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹਲਕਾ ਭੁੱਚੋ 'ਚੋਂ ਜਸਪਾਲ ਸਿੰਘ ਲਹਿਰਾ ਮੀਤ ਪ੍ਰਧਾਨ, ਗੁਰਪਾਲ ਸਿੰਘ 
ਤੁੰਗਵਾਲੀ ਅਤੇ ਸੁਖਬੀਰ ਸਿੰਘ ਖੇਮੂਆਣਾ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਹਨ। ਹਲਕਾ ਬਠਿੰਡਾ ਦਿਹਾਤੀ 'ਚੋਂ ਸਰਦੂਲ ਸਿੰਘ ਦਿਉਣ ਮੀਤ ਪ੍ਰਧਾਨ ਅਤੇ ਦਿਲਬਾਗ ਸਿੰਘ ਜਖਮੀ ਜਨਰਲ ਸਕੱਤਰ ਬਣਾਏ ਗਏ ਹਨ ਜਦ ਕਿ ਹਲਕਾ ਤਲਵੰਡੀ ਸਾਬੋ ਤੋਂ ਦਵਿੰਦਰ ਸਿੰਘ ਨਸੀਬਪੁਰਾ ਮੀਤ ਪ੍ਰਧਾਨ, ਕ੍ਰਿਸ਼ਨ ਸਿੰਘ ਤਲਵੰਡੀ ਅਤੇ ਤੇਜਿੰਦਰ ਸਿੰਘ ਤੇਜੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਲਾਕ ਪ੍ਰਧਾਨਾਂ 'ਚੋਂ ਲਖਵਿੰਦਰ ਸਿੰਘ ਬੁਰਜ ਨੂੰ ਬਲਾਕ ਮੌੜ, ਸੁਖਪ੍ਰੀਤ ਸਿੰਘ ਗਹਿਰੀ ਨੂੰ ਬਲਾਕ ਬਾਲਿਆਂਵਾਲੀ, ਜਸਵਿੰਦਰ ਸਿੰਘ ਬਲਾਕ ਚਾਉਕੇ, ਪਿਰਤਪਾਲ ਪਿੱਥੋ ਬਲਾਕ ਰਾਮਪੁਰਾ, ਲਖਵਿੰਦਰ ਲੱਖਾ ਬਲਾਕ ਭੁੱਚੋ, ਗੁਰਲਾਲ ਸਿੰਘ ਬਲਾਕ ਨਥਾਣਾ, ਗੁਰਪ੍ਰੀਤ ਸਿੰਘ ਬਲਾਕ ਗੋਨਿਆਣਾ, ਜਸਵੀਰ ਸਿੰਘ ਬਲਾਕ ਘੁੱਦਾ ਅਤੇ ਗੁਰਜੀਤ ਸਿੰਘ ਨੂੰ ਬਲਾਕ ਸੰਗਤ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।


Deepak Kumar

Content Editor

Related News