ਗਿੱਦੜਬਾਹਾ ਬੱਸ ਅੱਡੇ ’ਤੇ ਪੰਜਾਬ ਰੋਡਵੇਜ ਤੇ ਪ੍ਰਾਈਵੇਟ ਬੱਸ ਆਪ੍ਰੇਟਰ ਹੋਏ ਆਹਮੋ ਸਾਹਮਣੇ

05/07/2022 1:25:04 PM

ਗਿੱਦੜਬਾਹਾ (ਕੁਲਦੀਪ ਰਿਣੀ) : ਗਿੱਦੜਬਾਹਾ ਬੱਸ ਅੱਡੇ ’ਤੇ ਟਾਈਮ ਟੇਬਲ ਨੂੰ ਲੈ ਅੱਜ ਫਿਰ ਤੋਂ ਪੰਜਾਬ ਰੋਡਵੇਜ਼ ਆਪ੍ਰੇਟਰ ਅਤੇ ਇੱਕ ਨਿੱਜੀ ਕੰਪਨੀ ਦੇ ਮਾਲਕ ਆਹਮੋ ਸਾਹਮਣੇ ਹੋ ਗਏ। ਇਸ ਦੌਰਾਨ ਮੌਕੇ ’ਤੇ ਪਹੁੰਚ ਕੇ ਪੁਲਸ ਨੇ ਸਥਿਤੀ ’ਤੇ ਕਾਬੂ ਪਾਇਆ। ਗਿੱਦੜਬਾਹਾ ਬੱਸ ਅੱਡੇ ’ਤੇ ਟਾਈਮ ਟੇਬਲ ਨੂੰ ਲੈ ਕੇ ਪੰਜਾਬ ਰੋਡਵੇਜ਼ ਕਾਮਿਆਂ ਦਾ ਕਹਿਣਾ ਸੀ ਕਿ ਇੱਕ ਨਿੱਜੀ ਬੱਸ ਟਰਾਂਸਪੋਟਰ ਜੋ ਕਿ ਗਿੱਦੜਬਾਹਾਂ ਨਾਲ ਸਬੰਧਿਤ ਹੈ, ਵੱਲੋਂ ਕਥਿਤ ਤੌਰ ’ਤੇ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਹ ਧੱਕੇਸ਼ਾਹੀ ਬੰਦ ਕਰਵਾਈ ਜਾਵੇ।

ਇਹ ਵੀ ਪੜ੍ਹੋ : ਕੇਜਰੀਵਾਲ ਪੰਜਾਬ ਪੁਲਸ ਦਾ ਇਸਤੇਮਾਲ ਕਰ ਕੇ ਦਿੱਲੀ ’ਚ ਕੱਢ ਰਹੇ ਨਿੱਜੀ ਰੰਜਿਸ਼ਾਂ : ਨਵਜੋਤ ਸਿੱਧੂ

ਇਸ ਦੌਰਾਨ ਨਿੱਜੀ ਕੰਪਨੀ ਦੇ ਬੱਸ ਮਾਲਕ ਰੋਡਵੇਜ਼ ਕਾਮਿਆਂ ਨਾਲ ਬਹਿਸਦੇ ਤਾਂ ਨਜ਼ਰ ਆਏ ਪਰ ਉਨ੍ਹਾਂ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਧਰ ਇਸ ਮਾਮਲੇ ’ਚ ਗਿੱਦੜਬਾਹਾਂ ਥਾਣਾ ਦੇ ਐੱਸ.ਐੱਚ. ਓ ਅੰਗਰੇਜ਼ ਕੁਮਾਰ ਦਾ ਕਹਿਣਾ ਹੈ ਕਿ ਆਪਸ ’ਚ ਬਹਿਸ ਹੋਈ ਹੈ ਅਤੇ ਸਥਿਤੀ ਫਿਲਹਾਲ ਕਾਬੂ ’ਚ ਹੈ।

ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਜੋੜੇ ਨੇ ਇਕੱਠਿਆਂ ਪੀਤਾ ਜ਼ਹਿਰ, ਪਤਨੀ ਦੀ ਮੌਤ


Meenakshi

News Editor

Related News