ਮੰਗਾਂ ਪੂਰੀ ਨਾ ਹੋਣ ’ਤੇ ਪੰਜਾਬ ਦੇ ਡੀਲਰ 22 ਨਵੰਬਰ ਨੂੰ ਪਟਰੋਲ ਪੰਪ ਬੰਦ ਰੱਖਣਗੇ : ਡੀਲਰਜ਼ ਐਸੋਸੀਏਸ਼ਨ

Tuesday, Oct 26, 2021 - 03:00 AM (IST)

ਚੰਡੀਗੜ੍ਹ(ਅਸ਼ਵਨੀ)- ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਪੰਜਾਬ ਸਰਕਾਰ ਉਨ੍ਹਾਂ ਦੀ ਮੰਗਾਂ ਪੂਰੀ ਨਹੀਂ ਕਰਦੀ, ਤਾਂ ਪੰਜਾਬ ਦੇ ਡੀਲਰ 22 ਨਵੰਬਰ ਨੂੰ 24 ਘੰਟੇ ਲਈ ਆਪਣੇ ਪੈਟਰੋਲ ਪੰਪ ਬੰਦ ਕਰ ਦੇਣਗੇ।

ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਸੋਮਵਾਰ ਨੂੰ ਚੰਡੀਗੜ੍ਹ ’ਚ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਪੈਟਰੋਲ ਪੰਪ ਡੀਲਰਾਂ ਨੂੰ ਗੁਆਂਢੀ ਰਾਜਾਂ ਅਤੇ ਯੂ.ਟੀ. ਦੀ ਤੁਲਨਾ ’ਚ ਪੈਟਰੋਲ ਅਤੇ ਡੀਜ਼ਲ ’ਤੇ ਜ਼ਿਆਦਾ ਵੈਟ ਦੇ ਕਾਰਣ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਤੋਂ ਡੀਲਰ ਮਾਰਜਿਨ ’ਚ ਸੋਧ ਨਹੀਂ ਕੀਤੀ ਗਈ ਹੈ ਅਤੇ ਰਾਜ ਦੇ ਸਟੇਟ ਐਂਡ ਆਇਲ ਮਾਰਕਿਟਿੰਗ ਕੰਪਨੀਆਂ (ਓ.ਐੱਮ.ਸੀ.) ਨੇ ਡੀਲਰਾਂ ’ਤੇ ਆਪਣਾ ਖਰਚ ਉਤਾਰ ਦਿੱਤਾ ਹੈ ਅਤੇ ਸਪਲਾਈ ਬੰਦ ਕਰ ਦਿੱਤੀ ਹੈ ਜਿਸ ਦੇ ਨਾਲ ਡੀਲਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ, ਉਨ੍ਹਾਂ ਨੇ ਦੱਸਿਆ।

ਦੋਆਬਾ ਨੇ ਅੱਗੇ ਕਿਹਾ ਕਿ ਮਾਰਜਿਨ ਸੋਧ ਅਤੇ ਉਚ ਇੰਧਣ ਦੀਆਂ ਕੀਮਤਾਂ ਦੀ ਅਣਹੋਂਦ ’ਚ, ਪੰਜਾਬ ਦੇ ਡੀਲਰ 7 ਨਵੰਬਰ ਤੋਂ 15 ਦਿਨਾਂ ਲਈ ਆਪਣੇ ਕੰਮ ਦੇ ਸਮੇਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ (ਸਿਰਫ਼ ਸਿੰਗਲ ਸ਼ਿਫਟ) ਤੱਕ ਸੀਮਿਤ ਕਰਨ ਜਾ ਰਹੇ ਹਨ, ਤਾਂ ਕਿ ਖਰਚਿਆਂ ’ਚ ਕਟੌਤੀ ਕੀਤੀ ਜਾ ਸਕੇ ਅਤੇ ਨੁਕਸਾਨ ਨੂੰ ਕਵਰ ਕੀਤਾ ਜਾ ਸਕੇ।

ਮਨਜੀਤ ਸਿੰਘ, ਜਨਰਲ ਸਕੱਤਰ ਨੇ ਕਿਹਾ, ਪੰਜਾਬ ਦੇ 8 ਸੀਮਾਵਰਤੀ ਜ਼ਿਲਿਆਂ ਦੇ ਲਗਭਗ 800 ਡੀਲਰ ਵਿਕਰੀ ’ਚ 70 ਫ਼ੀਸਦੀ ਦੀ ਗਿਰਾਵਟ ਦੇ ਕਾਰਣ ਬਹੁਤ ਜ਼ਿਆਦਾ ਨੁਕਸਾਨ ’ਚ ਹਨ, ਜਦੋਂ ਕਿ ਮਾਰਜਿਨ ’ਚ ਅਗਸਤ, 2017 ’ਚ ਪਿਛਲੇ ਸੋਧ ਤੋਂ ਬਾਅਦ ਤੋਂ ਵਾਧਾ ਨਾ ਹੋਣ ਨਾਲ ਅਤੇ ਉਚੀਆਂ ਇੰਧਣ ਦੀਆਂ ਕੀਮਤਾਂ ਕਾਰਣ ਪੂਰੇ ਡੀਲਰ ਬਰਾਦਰੀ ਨੂੰ ਵਾਲਿਊਮ ਲੌਸ (ਨੁਕਸਾਨ) ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Bharat Thapa

Content Editor

Related News