ਨਸ਼ਾ ਮੁਕਤ ਪੰਜਾਬ ਲਈ ਸਤਿਗੁਰੂ ਰਾਮ ਸਿੰਘ ਜੀ ਦੀ ਸੋਚ ਅਪਣਾਉਣੀ ਜ਼ਰੂਰੀ : ਕਟਾਰੀਆ

Sunday, Jun 07, 2026 - 06:50 PM (IST)

ਨਸ਼ਾ ਮੁਕਤ ਪੰਜਾਬ ਲਈ ਸਤਿਗੁਰੂ ਰਾਮ ਸਿੰਘ ਜੀ ਦੀ ਸੋਚ ਅਪਣਾਉਣੀ ਜ਼ਰੂਰੀ : ਕਟਾਰੀਆ

ਲੁਧਿਆਣਾ : ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਲੁਧਿਆਣਾ ਦੇ ਇਤਿਹਾਸਕ ਅਤੇ ਅਧਿਆਤਮਿਕ ਕੇਂਦਰ ਸ੍ਰੀ ਭੈਣੀ ਸਾਹਿਬ ਵਿਖੇ ਨਤਮਸਤਕ ਹੋਏ। ਅਹੁਦਾ ਸੰਭਾਲਣ ਤੋਂ ਬਾਅਦ ਰਾਜਪਾਲ ਦਾ ਇਹ ਪਹਿਲਾ ਦੌਰਾ ਸੀ, ਜਿੱਥੇ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਜੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਕਰਵਾਏ ਗਏ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਪੰਜਾਬ ਦੀ ਗੰਭੀਰ ਸਮੱਸਿਆ 'ਨਸ਼ੇ' ਬਾਰੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣਾ ਹੈ, ਤਾਂ ਸਤਿਗੁਰੂ ਰਾਮ ਸਿੰਘ ਜੀ ਦੇ ਦੱਸੇ ਮਾਰਗ 'ਤੇ ਚੱਲਣਾ ਪਵੇਗਾ। ਰਾਜਪਾਲ ਨੇ ਕਿਹਾ ਕਿ ਇਹ ਦੁਨੀਆ ਦਾ ਅਜਿਹਾ 100 ਫੀਸਦੀ ਨਸ਼ਾ ਮੁਕਤ ਸਮਾਜ ਹੈ ਜਿਸ ਨੇ ਚਾਹ ਪੀਣ ਤੱਕ ਦਾ ਤਿਆਗ ਕੀਤਾ ਹੋਇਆ ਹੈ। ਉਨ੍ਹਾਂ ਮੁਤਾਬਕ ਅਜਿਹੀ ਸੰਸਕਾਰੀ ਪ੍ਰੇਰਨਾ ਹੀ ਦੇਸ਼ ਅਤੇ ਸਮਾਜ ਵਿੱਚ ਵੱਡੀ ਤਬਦੀਲੀ ਲਿਆ ਸਕਦੀ ਹੈ।

ਆਪਣੇ ਦੌਰੇ ਦੌਰਾਨ ਰਾਜਪਾਲ ਕਟਾਰੀਆ ਨੇ ਉਸ ਇਤਿਹਾਸਕ ਰਾਮ ਮੰਦਰ ਦੇ ਦਰਸ਼ਨ ਕੀਤੇ, ਜਿੱਥੋਂ 1857 ਵਿੱਚ ਅੰਗਰੇਜ਼ੀ ਹਕੂਮਤ ਵਿਰੁੱਧ ਕੂਕਾ ਅੰਦੋਲਨ ਦੀ ਸ਼ੁਰੂਆਤ ਹੋਈ ਸੀ। ਉੱਥੇ ਲੱਗੀ ਫੋਟੋ ਪ੍ਰਦਰਸ਼ਨੀ ਦੇਖ ਕੇ ਉਹ ਭਾਵੁਕ ਹੋ ਗਏ ਅਤੇ ਕਿਹਾ ਕਿ ਆਜ਼ਾਦੀ ਦੀ ਲੜਾਈ ਦੀ ਅਸਲ ਨੀਂਹ ਕੂਕਾ ਲਹਿਰ ਨੇ ਹੀ ਰੱਖੀ ਸੀ। ਉਨ੍ਹਾਂ ਨੇ ਮਲੇਰਕੋਟਲਾ ਵਿੱਚ ਤੋਪਾਂ ਸਾਹਮਣੇ ਸ਼ਹਾਦਤ ਦੇਣ ਵਾਲੇ 66 ਨਾਮਧਾਰੀ ਸਿੰਘਾਂ ਅਤੇ ਲੁਧਿਆਣਾ, ਰਾਏਕੋਟ ਤੇ ਅੰਮ੍ਰਿਤਸਰ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਕੁਰਬਾਨੀ ਨੂੰ ਨਮਨ ਕੀਤਾ।

ਇਸ ਤੋਂ ਇਲਾਵਾ, ਰਾਜਪਾਲ ਨਾਮਧਾਰੀ ਗਊਸ਼ਾਲਾ ਵੀ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਗਾਵਾਂ ਨੂੰ ਗੁੜ ਖੁਆਇਆ। ਉਨ੍ਹਾਂ ਨੇ ਸੰਪਰਦਾ ਵੱਲੋਂ ਕੀਤੀ ਜਾ ਰਹੀ ਬੇਮਿਸਾਲ ਗਊ-ਸੇਵਾ ਦੀ ਵੀ ਦਿਲ ਖੋਲ੍ਹ ਕੇ ਤਾਰੀਫ਼ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News