10ਵੀਂ ਦੇ ਨਤੀਜਿਆਂ ’ਚ ਵਿਦਿਆਰਥਣਾਂ ਨੇ ਚਮਕਾਇਆ ਘਰਾਚੋਂ ਦਾ ਨਾਂ, ਮੈਰਿਟ ’ਚ ਹਾਸਲ ਕੀਤਾ ਸਥਾਨ

07/05/2022 4:26:18 PM

ਭਵਾਨੀਗੜ੍ਹ(ਵਿਕਾਸ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੰਗਲਵਾਰ ਨੂੰ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਦੀਆਂ 5 ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿੱਚ ਜਗ੍ਹਾ ਬਣ ਕੇ ਆਪਣਾ, ਮਾਪਿਆਂ ਤੇ ਸਕੂਲ ਦਾ ਨਾਂ ਇਲਾਕੇ 'ਚ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ- ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ, ਲੋਕਲ ਬਾਡੀਜ਼ ਵਿਭਾਗ ਦਾ ਕੰਟਰੋਲ ਤੀਜੀ ਵਾਰ ਪਹੁੰਚਿਆ 'ਅੰਮ੍ਰਿਤਸਰ'

ਸਕੂਲ ਪ੍ਰਿੰਸੀਪਲ ਉਰਮੀਲਾ ਰਾਣੀ, ਚੇਅਰਮੈਨ ਸੁਖਦੇਵ ਸਿੰਘ ਤੇ ਸੈਕਟਰੀ ਜਸਵੰਤ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਹਰਪ੍ਰੀਤ ਕੌਰ ਸਪੁੱਤਰੀ ਜਗਸੀਰ ਸਿੰਘ ਬਲਵਾੜ ਕਲਾਂ ਨੇ 639 ਅੰਕ ਹਾਸਲ ਕਰਕੇ ਸੂਬੇ ਭਰ 'ਚੋਂ ਪੰਜਵਾਂ ਸਥਾਨ, ਜਸ਼ਨਜੋਤ ਕੌਰ ਸਪੁੱਤਰੀ ਜਗਤਾਰ ਸਿੰਘ ਈਲਵਾਲ ਨੇ 638 ਅੰਕਾਂ ਨਾਲ ਛੇਵਾਂ, ਪਾਇਲ ਸਪੁੱਤਰੀ ਰਮੇਸ਼ ਕੁਮਾਰ ਘਰਾਚੋਂ ਨੇ 635 ਅੰਕਾਂ ਨਾਲ ਨੌਂਵਾਂ, ਜਸ਼ਨਦੀਪ ਕੌਰ ਸਪੁੱਤਰੀ ਰਾਜਵਿੰਦਰ ਸਿੰਘ ਸੰਘਰੇੜੀ ਨੇ 634 ਅੰਕਾਂ ਨਾਲ ਦਸਵਾਂ ਤੇ ਜਸਪ੍ਰੀਤ ਕੌਰ ਸਪੁੱਤਰੀ ਸਰਵਣ ਸਿੰਘ ਝਨੇੜੀ ਨੇ 631 ਅੰਕਾਂ ਨਾਲ ਸੂਬੇ ਭਰ 'ਚੋਂ 13ਵਾਂ ਸਥਾਨ ਹਾਸਲ ਕੀਤਾ। ਪੰਜਾਬ ਪੱਧਰ 'ਤੇ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਵਧਾਈ ਦਿੱਤੀ ਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News