ਪਨਗ੍ਰੇਨ ਕੋਲ ਜਮ੍ਹਾਂ ਹਨ ਬਾਰਦਾਨੇ ਦੀਆਂ ਗੱਠਾਂ, ਬਾਕੀ ਰਾਈਸ ਮਿੱਲਰ, ਮੂੰਹ ਵੇਖਣ ਲਈ ਮਜ਼ਬੂਰ

10/28/2020 12:57:53 PM

ਜਲਾਲਾਬਾਦ (ਸੇਤੀਆ): ਪਰਮਲ ਝੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਮਾਪਦੰਡਾਂ ਅਨੁਸਾਰ ਜਿੱਥੇ ਸਰਕਾਰੀ ਖਰੀਦ ਏਜੰਸੀਆਂ ਵਲੋਂ 30 ਪ੍ਰਤੀਸ਼ਤ ਬਾਰਦਾਨਾ ਸ਼ਿੱਲਰ ਮਿੱਲਰਾਂ ਨੂੰ ਮੁਹੱਈਆ ਕਰਵਾਉਣ ਦੀ ਗੱਲ ਕਹੀ ਗਈ ਸੀ ਪਰ ਉਥੇ ਹੀ ਹੁਣ ਜਲਾਲਾਬਾਦ ਅੰਦਰ ਪਨਗ੍ਰੇਨ ਏਜੰਸੀ ਵਲੋਂ ਬਾਰਦਾਨਾ ਮੁਹੱਈਆ ਨਾ ਕਰਵਾਏ ਜਾਣ ਕਾਰਣ ਸਬੰਧੀ ਅਲਾਟਮੈਂਟ ਵਾਲੇ ਸ਼ੈਲਰ ਮਿੱਲਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਆਲਮ ਇਹ ਹੈ ਕਿ ਉਕਤ ਏਜੰਸੀ ਵਲੋਂ ਇਕ ਹੀ ਰਾਈਸ ਮਿੱਲ ਤੇ ਬਾਰਦਾਨੇ ਦੀਆਂ ਗੱਠਾਂ ਉਤਰਵਾਈਆਂ ਹੋਈਆਂ ਹਨ ਅਤੇ ਬਾਕੀ ਰਾਈਸ ਮਿੱਲਰ ਬਾਰਦਾਨੇ ਨੂੰ ਲੈ ਕੇ ਖਰੀਦ ਏਜੰਸੀ ਦਾ ਮੂੰਹ ਵੇਖਣ ਲਈ ਮਜਬੂਰ ਹਨ।

ਇਹ ਵੀ ਪੜ੍ਹੋ :  ਘਰ 'ਚ ਇੰਝ ਬਣਾਓ ਸ਼ੂਗਰ-ਫ੍ਰੀ ਕਾਜੂ ਕਤਲੀ


ਜਾਣਕਾਰੀ ਅਨੁਸਾਰ ਜਲਾਲਾਬਾਦ ਦੇ 9 ਰਾਈਸ ਮਿੱਲਾਂ ਨੂੰ ਪਨਗ੍ਰੇਨ ਦੀ ਅਲਾਟਮੈਂਟ ਹੈ ਅਤੇ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਵਲੋਂ ਬਾਰਦਾਨੇ ਨੂੰ ਲੈ ਕੇ ਜੋ ਫਰਮਾਨ ਜਾਰੀ ਕੀਤਾ ਸੀ ਉਸ 'ਚ 70 ਪ੍ਰਤੀਸ਼ਤ ਰਾਈਸ ਮਿੱਲਰ 'ਤੇ 30 ਪ੍ਰਤੀਸ਼ਤ ਸਬੰਧਤ ਖਰੀਦ ਏਜੰਸੀ ਬਾਰਦਾਨਾ ਦੇਵੇਗੀ ਅਤੇ ਬਾਕੀ ਦਾ 20 ਪ੍ਰਤੀਸ਼ਤ ਬਾਰਦਾਨਾ ਕਸਟਮ ਮੀਲਿੰਗ ਸ਼ੁਰੂ ਹੋਣ ਦੇ ਨਾਲ-ਨਾਲ ਮੁਹੱਈਆ ਕਰਵਾਇਆ ਜਾਵੇਗਾ ਪਰ ਇਸਦੇ ਉਲਟ ਪਨਗ੍ਰੇਨ ਏਜੰਸੀ ਵਲੋਂ ਇਨ੍ਹਾਂ ਹੁਕਮਾਂ ਨੂੰ ਛਿੱਕੇ ਟੰਗਦੇ ਹੋਏ ਜਲਾਲਾਬਾਦ ਦੀ ਇਕ ਰਾਈਸ ਮਿੱਲ ਤੇ 96 ਗੱਠਾਂ ਉਤਰਵਾ ਦਿੱਤੀਆਂ ਅਤੇ ਬਾਕੀ ਦੇ ਰਾਈਸ ਮਿੱਲਰਾਂ ਕੋਲ ਬਾਰਦਾਨਾ ਨਹੀਂ ਹੈ ਅਤੇ ਦੂਜੇ ਰਾਈਸ ਮਿੱਲਰਾਂ ਵਲੋਂ ਸਬੰਧੀ ਖਰੀਦ ਏਜੰਸੀ ਦੇ ਅਧਿਕਾਰੀਆਂ ਨੂੰ ਵਾਰ-ਵਾਰ ਗੱਲ ਕਰਨ ਦੇ ਬਾਵਜੂਦ ਬਾਰਦਾਨਾ ਨਹੀਂ ਦਿੱਤਾ ਗਿਆ ਅਤੇ ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਅਤੇ ਇਕ ਸ਼ੈਲਰ 96 ਗੱਠਾਂ ਉਤਰਵਾਉਣਾ ਅਤੇ ਬਾਕੀ ਰਾਈਸ ਮਿੱਲਰਾਂ ਨੂੰ ਮੂੰਹ ਵੇਖਣ ਲਈ ਮਜਬੂਰ ਕਰਨਾ ਕਿਧਰੇ ਨਾ ਕਿਧਰੇ ਇਸ 'ਚ ਭ੍ਰਿਸ਼ਟਾਚਾਰ ਦੀ ਬੋ ਆ ਰਹੀ ਹੈ।

ਇਹ ਵੀ ਪੜ੍ਹੋ : ਓਲੰਪਿਕ 'ਚ ਪ੍ਰਦਰਸ਼ਨ ਲਈ ਸਹੀ ਸਮੇਂ 'ਤੇ ਹੋਣਾ ਮਹੱਤਵਪੂਰਨ ਹੈ:ਨਵਜੋਤ ਕੌਰ


ਉਧਰ ਜਦੋਂ ਇਸ ਸਬੰਧੀ ਏਐਸਐਫਓ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਅਤੇ ਹਰ ਵਾਰ ਟਾਲ-ਮਲੋਟ ਕਰਦੇ ਨਜ਼ਰ ਆਏ। ਜੇਕਰ ਇਹ 96 ਗੱਠਾਂ ਦੀ ਜਾਂਚ ਕਰਵਾਈ ਜਾਵੇ ਤਾਂ ਨਾਲ ਹੀ ਜਲਾਲਾਬਾਦ 'ਚ ਪਨਗ੍ਰੇਨ ਏਜੰਸੀ ਖਰੀਦ ਹੋਏ ਝੋਨੇ ਦੀ ਜਾਂਚ ਕਰਵਾਈ ਜਾਵੇ ਤਾਂ ਸੱਚ ਸਾਮ੍ਹਣੇ ਆ ਜਾਵੇਗਾ ਕਿ ਆਖਿਰਕਾਰ ਦਾਅਵੇ ਕਰਨ ਵਾਲੀ ਨੋਡਲ ਏਜੰਸੀ ਕਿਸ ਤਰ੍ਹਾਂ ਨੂੰ ਨਿਯਮਾਂ ਦੇ ਛਿੱਕੇ ਟੰਗੀ ਬੈਠੀ ਹੈ।


Aarti dhillon

Content Editor

Related News