ਪੀ.ਐੱਸ.ਪੀ.ਸੀ.ਐੱਲ. ਵੱਲੋਂ ਖਪਤਕਾਰਾਂ ਦੇ ਕੇਸਾਂ ਦੀ ਸੁਣਵਾਈ
Thursday, Dec 05, 2024 - 06:31 PM (IST)
ਲਾਡੋਵਾਲ (ਰਵੀ ਗਾਦੜਾ) : ਕਾਰਪੋਰੇਟ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਪੀ.ਐੱਸ.ਪੀ.ਸੀ.ਐੱਲ. ਲੁਧਿਆਣਾ ਵੱਲੋਂ ਐੱਸ.ਏ.ਐੱਸ ਨਗਰ (ਮੋਹਾਲੀ)ਵਿਖੇ ਇਕ ਮੀਟਿੰਗ ਦੌਰਾਨ ਇੰਜੀ: ਕੁਲਦੀਪ ਸਿੰਘ ਇੰਜੀ: ਚੀਫ ਕੰਮ ਚੇਅਰ ਪਰਸਨ, ਇੰਜੀ: ਅਨਿਲ ਕੁਮਾਰ, ਇੰਜੀ: ਹਿੰਮਤ ਸਿੰਘ ਢਿੱਲੋ, ਸੀ. ਏ.ਬਨੀਤ ਕੁਮਾਰ ਸਿੰਗਲਾ ਵੱਲੋਂ ਬਿਜਲੀ ਖਪਤਕਾਰਾਂ ਦੇ ਕੇਸਾਂ ਦੀ ਸੁਣਵਾਈ ਕੀਤੀ ਗਈ। ਇਸ ਸੁਣਵਾਈ ਦੌਰਾਨ ਕੁੱਲ 6 ਕੇਸ ਸੁਣੇ ਗਏ,ਜਿਨ੍ਹਾਂ ਵਿੱਚੋਂ 3 ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਇਸ ਮੌਕੇ ਇੰਜੀ: ਕੁਲਦੀਪ ਸਿੰਘ ਨੇ ਕਿਹਾ ਕਿ ਬਿਜਲੀ ਬਿੱਲਾਂ ਦੇ ਝਗੜੇ ਸਬੰਧੀ ਸਾਰੇ ਕੇਸ ਸਿਵਾਏ ਬਿਜਲੀ ਚੋਰੀ ਯੂ.ਯੂ.ਈ.'ਤੇ ਓਪਨ ਅਸੈਸ ਜਿਨ੍ਹਾਂ ਦੀ ਰਕਮ 5 ਲੱਖ ਰੁਪਏ ਤੋਂ ਉੱਪਰ ਹੈ ਸਿੱਧੀ ਤੌਰ 'ਤੇ ਕਾਰਪੋਰੇਟ ਫੋਰਮ ਕੋਲ ਲਗਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਮੰਡਲ ਹਲਕਾ 'ਤੇ ਜੋਨਲ ਪੱਧਰ 'ਤੇ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮਾ ਦੇ ਫੈਸਲਿਆਂ ਤੋਂ ਸੰਤੁਸ਼ਟ ਨਾ ਹੋਵੇ ਤਾਂ ਉਨ੍ਹਾਂ ਫੈਸਲਿਆਂ ਵਿਰੁੱਧ ਅਪੀਲ ਕਾਰਪੋਰੇਟ ਫੋਰਮ ਵਿਚ ਲਗਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਖਪਤਕਾਰ ਸ਼ਿਕਾਇਤ ਦਰਜ ਨਹੀਂ ਕਰਵਾ ਸਕਦੇ ਉਹ ਆਪਣੀਆਂ ਸ਼ਿਕਾਇਤਾਂ ਕਿਸੇ ਵੀ ਕੰਮ ਵਾਲੇ ਦਿਨ ਕਾਰਪੋਰੇਟ ਸ਼ਿਕਾਇਤ ਨਿਵਾਰਨ ਫੌਰਮ ਦੇ ਦਫਤਰ ਫਿਰੋਜ਼ਪੁਰ ਰੋਡ ਨੇੜੇ ਵੇਰਕਾ ਮਿਲਕ ਲੁਧਿਆਣਾ ਵਿਖੇ ਦੇ ਸਕਦੇ ਹਨ।