ਰੈਵੀਨਿਊ ਪਟਵਾਰ ਯੂਨੀਅਨ ਵਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ, ਲਾਇਆ ਧਰਨਾ

08/29/2019 1:05:32 PM

ਧਰਮਕੋਟ (ਸਤੀਸ਼)— ਅੱਜ ਤਹਿਸੀਲ ਦਫਤਰ ਧਰਮਕੋਟ ਮੂਹਰੇ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਧਰਮਕੋਟ ਵਲੋਂ ਧਰਨਾ ਲਾਇਆ ਗਿਆ। ਜ਼ਿਲਾ ਪ੍ਰਧਾਨ ਰਵੀ ਕੁਮਾਰ ਅਤੇ ਤਹਿਸੀਲ ਪ੍ਰਧਾਨ ਸਵਰਨ ਸਿੰਘ ਅਤੇ ਬਲਜੀਤ ਸਿੰਘ ਬੇਦੀ ਸੀਨੀਅਰ ਮੀਤ ਪ੍ਰਧਾਨ ਮੋਗਾ ਦੀ ਅਗਵਾਈ ’ਚ ਲਗਾਏ ਗਏ ਇਸ ਧਰਨੇ ਦੌਰਾਨ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਪਟਵਾਰੀਆਂ ਦੀਆਂ ਮੰਗਾਂ ਮੰਨਣ ਤੋਂ ਟਾਲ-ਮਟੋਲ ਕਰ ਰਹੀ ਹੈ। ਅੱਜ ਪੰਜਾਬ ਬਾਡੀ ਦੇ ਸੱਦੇ ’ਤੇ ਸਮੁੱਚੇ ਪੰਜਾਬ ਅੰਦਰ ਤਹਿਸੀਲ ਪੱਧਰੀ ਧਰਨੇ ਲਾਏ ਜਾ ਰਹੇ ਹਨ, ਜਿਸ ਦੇ ਤਹਿਤ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਟਵਾਰ ਯੂਨੀਅਨ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ ਅਤੇ ਲਟਕਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। 

ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਪਟਵਾਰੀਆਂ ਨੂੰ ਟੋਲ ਪਲਾਜ਼ਾ ਦੀ ਮੁਆਫੀ ਦੇਵੇ, ਪੁਲਸ ਕੇਸਾਂ ’ਚ ਵਿਭਾਗੀ ਪੜਤਾਲ ਤੋਂ ਬਿਨਾਂ ਪਟਵਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ, ਪਟਵਾਰੀਆਂ ਨੂੰ ਤਹਿਸੀਲ ਦਫਤਰਾਂ ’ਚ ਯੂਨੀਅਨ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ ਅਤੇ ਲਟਕਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ 1 ਜਨਵਰੀ 2004 ਤੋਂ ਭਰਤੀ ਪਟਵਾਰੀਆਂ ਨੂੰ ਪੈਨਸ਼ਨ ਦਾ ਲਾਭ ਦਿੱਤਾ ਜਾਵੇ। ਕੰਪਿਊਟਰ ਅਪਰੇਟਰਾਂ ਦਾ ਕੰਮ ਪਟਵਾਰੀਆਂ ਨੂੰ ਦਿੱਤਾ ਜਾਵੇ, ਪਟਵਾਰੀਆਂ ਦੀ ਨਵੀਂ ਭਰਤੀ ਕੀਤੀ ਜਾਵੇ। 1996 ਤੋਂ ਬਾਅਦ ਸੀਨੀਅਰ ਸਕੇਲ ਖਤਮ ਕੀਤੇ ਜਾਣ ਤੋਂ ਇਲਾਵਾ ਪਟਵਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਇਸ ਦੌਰਾਨ ਪਟਵਾਰੀਆਂ ਵਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਤਹਿਸੀਲ ਨੂੰ ਮੰਗ ਪੱਤਰ ਭੇਟ ਕੀਤਾ ਗਿਆ। ਇਸ ਮੌਕੇ ਅਮਨਦੀਪ ਕੌਰ, ਬਲਜੀਤ ਸਿੰਘ ਬੇਦੀ, ਪਦਾਰਥ ਸਿੰਘ ਜਗਦੇਵ ਸਿੰਘ, ਨੇਤਰਪਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਪਟਵਾਰੀ ਹਾਜ਼ਰ ਸਨ। 


Shyna

Content Editor

Related News