ਜ਼ੀਰਕਪੁਰ ਦੇ ਹੋਟਲ ''ਚ ਚਲਦੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਤਿੰਨ ਜਣੇ ਕਾਬੂ
Tuesday, Apr 25, 2023 - 03:39 AM (IST)

ਜ਼ੀਰਕਪੁਰ (ਮੇਸ਼ੀ): ਜ਼ੀਰਕਪੁਰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਹੋਟਲ ਵਿਚ ਅਚਾਨਕ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ। ਇਸ ਦੌਰਾਨ 2 ਔਰਤਾਂ ਸਣੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਕ ਉਕਤ ਕਾਬੂ ਕਥਿਤ ਮੁਲਜ਼ਮ ਔਰਤਾਂ ਨੂੰ ਜਾਲ ਵਿਚ ਫਸਾ ਕੇ ਦੇਹ ਵਪਾਰ ਦਾ ਧੰਦਾ ਕਰਵਾ ਰਹੀ ਸੀ।
ਇਹ ਖ਼ਬਰ ਵੀ ਪੜ੍ਹੋ - ਯਮੁਨੋਤਰੀ ਧਾਮ ਦੀ ਯਾਤਰਾ ਦੌਰਾਨ ਇਕ ਹੋਰ ਸ਼ਰਧਾਲੂ ਦੀ ਗਈ ਜਾਨ, ਤਿੰਨ ਦਿਨਾਂ ਵਿਚ ਤੀਜੀ ਮੌਤ
ਮਾਮਲੇ ਸਬੰਧੀ ਗੱਲ ਕਰਦਿਆਂ ਥਾਣਾ ਇੰਚਾਰਜ ਇੰਸਪੈਕਟਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਮੈਟਰੋ ਵੀ.ਆਈ.ਪੀ. ਰੋਡ ਜ਼ੀਰਕਪੁਰ ਵਿਖੇ ਗਸ਼ਤ ਅਤੇ ਚੈਕਿੰਗ ਸਬੰਧੀ ਮੌਜੂਦ ਸੀ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਜਮਨ ਪ੍ਰਸਾਦ ਪੁੱਤਰ ਮਿਠਾਈ ਲਾਲ ਵਾਸੀ ਪਿੰਡ ਬੜਾ ਥਾਣਾ ਬਿਸਨਡਾ ਯੂ.ਪੀ. ਹਾਲ ਵਾਸੀ ਕਿਰਾਏਦਾਰ ਮਕਾਨ ਨੰਬਰ 7 ਗੁਰੂ ਨਾਨਕ ਨਗਰ ਬਲਟਾਣਾ, ਕਿਰਨ ਪਤਨੀ ਸ਼ਵਿ ਰਾਮ, ਗਲੀ ਨੰਬਰ 2 ਗੁਰੂ ਨਾਨਕ ਨਗਰ ਬਲਟਾਣਾ ਫੇਸ 2 ਹੈਪੀ ਹੋਟਲ ਤੇ ਸਿਮਰਨ ਪੁੱਤਰੀ ਰਾਮਫਲ ਵਾਸੀ ਮਕਾਨ ਨੰਬਰ 512 ਮਹੇਸ਼ਪੁਰ ਜਲੰਧਰ ਹਾਲ ਵਾਸੀ ਹੋਟਲ ਪਾਲਸ਼ਨ ਜ਼ੀਰਕਪੁਰ ਵਿਖੇ ਦੇਹ ਵਪਾਰ ਦਾ ਧੰਦਾ ਕਰਾਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ 'ਚ ਥਾਣੇ 'ਤੇ ਹੋਇਆ ਆਤਮਘਾਤੀ ਹਮਲਾ, 8 ਪੁਲਸ ਮੁਲਾਜ਼ਮਾਂ ਸਣੇ 10 ਲੋਕਾਂ ਦੀ ਗਈ ਜਾਨ
ਉਹ ਬੀਤੇ ਦਿਨ ਵੀ ਆਪਣੇ ਉਕਤ ਹੋਟਲ ਵਿਚ ਗਾਹਕਾਂ ਨੂੰ ਬੁਲਾ ਕੇ ਔਰਤਾਂ ਕੋਲੋਂ ਦੇਹ ਵਪਾਰ ਦਾ ਧੰਦਾ ਕਰਵਾ ਰਹੇ ਹਨ ਅਤੇ ਦੇਹ ਵਪਾਰ ਦੇ ਧੰਦੇ ਵਿਚੋਂ ਪੈਸੇ ਇਕੱਠੇ ਕਰ ਰਹੇ ਹਨ। ਇਸ ਕੰਮ ਲਈ ਉਹ ਹੋਰ ਔਰਤਾਂ ਨੂੰ ਆਪਣੇ ਜਾਲ 'ਚ ਫਸਾ ਕੇ ਹੋਟਲ ਵਿਚ ਬੁਲਾ ਕੇ ਗਾਹਕਾਂ ਨੂੰ ਸਪਲਾਈ ਕਰਦੇ ਹਨ ਅਤੇ ਗਾਹਕਾਂ ਕੋਲੋਂ ਮੋਟੀ ਰਕਮ ਵਸੂਲਦੇ ਹਨ। ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰ ਕੇ ਉਕਤ ਮੁਲਜ਼ਮਾਂ ਨੂੰ ਕਾਬੂ ਕਰ ਕੇ ਇਮਮੋਰਲ ਟ੍ਰੈਫ਼ਿਕ ਪਰਿਵੇਸ਼ਨ ਐਕਟ 1956 ਦੀ ਧਾਰਾ 3, 4, 5 ਦੇ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।