ਪਾਵਰਕਾਮ ਦੀ ਟੀਮ ਵੱਲੋਂ ਡੇਰੇ ''ਚ ਛਾਪਾ, ਸਾਲਾਂ ਤੋਂ ਬਿਨਾਂ ਬਿਜਲੀ ਮੀਟਰ ਤੋਂ ਚੱਲ ਰਹੇ ਸੀ AC ਤੇ ਕੂਲਰ

05/18/2022 2:48:21 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ ) : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਬਿਜਲੀ ਚੋਰੀ ਰੋਕਣ ਲਈ ਅਧਿਕਾਰੀਆਂ ਨੂੰ ਕੀਤੀਆਂ ਸਖ਼ਤ ਹਦਾਇਤਾਂ  ’ਤੇ ਬਿਜਲੀ ਚੋਰੀ ਦੀ ਜਾਣਕਾਰੀ ਦੇਣ ਲਈ ਜਾਰੀ ਕੀਤੇ ਨੰਬਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ । ਵਿਭਾਗ ਵੱਲੋਂ ਸੂਬੇ ’ਚ ਹੁਣ ਰੋਜ਼ਾਨਾ ਹੀ ਵੱਡੇ ਪੱਧਰ ’ਤੇ ਬਿਜਲੀ ਚੋਰੀ ਫੜੀ ਜਾ ਰਹੀ ਹੈ। ਇਸੇ ਤਹਿਤ ਹੀ  ਪਾਵਰਕਾਮ ਦੀ ਇਨਫੋਰਸਮੈਂਟ ਸਾਖਾ ਦੇ ਸੀਨੀਅਰ ਐਕਸੀਅਨ ਸੁਖਵੰਤ ਸਿੰਘ ਧੀਮਾਨ ਵਲੋਂ ਇਕ ਧਾਰਮਿਕ ਡੇਰੇ 'ਚ ਬਿਜਲੀ ਚੋਰੀ ਫੜੀ ਗਈ, ਜਿੱਥੇ 20-22 ਸਾਲਾਂ ਤੋਂ ਬਿਜਲੀ ਦਾ  ਮੀਟਰ ਹੀ ਨਹੀਂ  ਲੱਗਿਆ ਹੋਇਆ ਸੀ ਪਰ ਡੇਰੇ ਅੰਦਰ ਵੱਡੀ ਗਿਣਤੀ ਵਿਚ ਏ.ਸੀ. ,ਕੁੂਲਰ, ਲਾਈਟਾਂ ਦੀ ਵਰਤੋਂ ਦਿਨ ਰਾਤ ਹੁੰਦੀ ਹੈ ।

ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

ਐਕਸੀਅਨ ਧੀਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਸੰਗਰੂਰ ਦਫ਼ਤਰ ਅਧੀਨ ਪੈਂਦੇ ਪਾਤੜਾਂ ਸ਼ਹਿਰ 'ਚ ਬੱਸ ਅੱਡੇ ਨੇੜੇ ਇਕ ਡੇਰਾ ਬਾਬਾ ਸੋਟੇ ਵਾਲਾ' ਵਿਚ ਹੁੰਦੀ ਬਿਜਲੀ ਚੋਰੀ ਬਾਰੇ ਕਿਸੇ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਿਕਾਇਤ ਨੰਬਰ 'ਤੇ ਸ਼ਿਕਾਇਤ ਕੀਤੀ ਗਈ। ਜਿਸ ਦੇ ਚੱਲਦਿਆਂ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ  ਇਸ ਦੀ ਚੈਕਿੰਗ ਉਨ੍ਹਾਂ ਦੀ ਡਿਊਟੀ ਲਗਾਈ ਗਈ । ਉਨ੍ਹਾਂ ਦੱਸਿਆ ਕਿ ਇਨਫੋਰਸਮੈਂਟ ਦੀ ਟੀਮ ਵੱਲੋਂ ਜਦ ਡੇਰੇ ’ਚ ਪੁੱਜ ਕੇ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਇੱਥੇ ਬਿਜਲੀ ਦਾ ਕੋਈ ਮੀਟਰ ਹੀ ਨਹੀਂ ਲੱਗਾ ਸੀ ਅਤੇ ਪਿਛਲੇ 20-22 ਸਾਲਾਂ ਤੋਂ ਡੇਰੇ ਦੀ ਸਾਰੀ ਸਪਲਾਈ ਬਿਜਲੀ ਦੀ ਕੁੰਡੀ ਲਗਾ ਕੇ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਮੁੱਢਲੇ ਤੌਰ ’ਤੇ ਸਾਹਮਣੇ ਆਇਆ ਕਿ ਡੇਰੇ ਦਾ ਬਿਜਲੀ ਲੋਡ ਲਗਪਗ 17 ਕਿਲੋਵਾਟ ਬਣਦਾ ਹੈ। ਬਿਜਲੀ ਚੋਰੀ ਨੂੰ ਲੈ ਕੇ ਜਿੱਥੇ ਵਿਭਾਗ ਵਲੋਂ ਡੇਰੇ ਦੇ ਮੌਜੂਦਾ ਮਹੱਤ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਉੱਥੇ ਹੀ  9 ਲੱਖ ਰੁਪਏ ਤੋਂ ਵਧੇਰੇ ਜੁਰਮਾਨਾ ਵੀ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News