ਮਾਮਲਾ ਬਿਜਲੀ ਸਪਲਾਈ ਦਾ, ਕਿਸਾਨਾਂ ਵਲੋਂ ਫਿਰੋਜ਼ਪੁਰ-ਮੁਕਤਸਰ ਹਾਈਵੇ ਜਾਮ

06/27/2019 4:56:23 PM

ਫਿਰੋਜ਼ਪੁਰ (ਮਲਹੋਤਰਾ, ਸੰਨੀ ) : ਝੋਨੇ ਲਈ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ 'ਚ ਕਿਸਾਨਾਂ ਵਲੋਂ ਫਿਰੋਜ਼ਪੁਰ-ਮੁਕਤਸਰ ਹਾਈਵੇ ਜਾਮ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਖਿਲਾਫ ਧਰਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਧਰਨਾਕਾਰੀਆਂ ਨੂੰ ਸੰਬੋਧਤ ਕਰਦੇ ਹੋਏ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਪਿਛਲੇ 3 ਦਿਨ ਤੋਂ ਇਲਾਕੇ ਦੇ ਪਿੰਡਾਂ ਗੁਲਾਮ ਪੱਤਰਾ, ਧੀਰਾ ਪੱਤਰਾ, ਮੋਹਰੇਵਾਲਾ, ਚੂਹੜ ਖਲਚੀਆਂ, ਰੋੜਾਂਵਾਲਾ ਤੇ ਮਹਿਮਾ 'ਚ ਕਿਸਾਨਾਂ ਨੂੰ ਖੇਤਾਂ ਦੀਆਂ ਮੋਟਰਾਂ 'ਤੇ ਬਿਜਲੀ ਸਪਲਾਈ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਝੋਨੇ ਦੇ ਸੀਜ਼ਨ 'ਚ  ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ 3 ਦਿਨ ਬਿਜਲੀ ਨਾਲ ਆਉਣ ਕਾਰਨ ਮੋਟਰਾਂ ਨਹੀਂ ਚੱਲ ਰਹੀਆਂ। ਪਾਣੀ ਦੀ ਘਾਟ ਕਾਰਨ ਝੋਨੇ ਦੀ ਫਸਲ ਨੂੰ ਨੁਕਸਾਨ ਹੋ ਰਿਹਾ ਹੈ। 

ਦੱਸ ਦੇਈਏ ਕਿ ਇਸ ਸਮੱਸਿਆ ਦੇ ਸਬੰਧ 'ਚ ਕਿਸਾਨ ਕਈ ਵਾਰ ਝੋਕ ਹਰੀਹਰ ਗ੍ਰਿਡ ਦੇ ਚੱਕਰ ਕੱਟ ਚੁੱਕੇ ਹਨ ਪਰ ਉਥੇ ਤਾਇਨਾਤ ਅਧਿਕਾਰੀ ਕੋਈ ਸਪੱਸ਼ਟ ਜਵਾਬ ਨਹੀਂ ਦੇ ਰਹੇ। ਕਿਸਾਨਾਂ ਹਰਪ੍ਰੀਤ ਸਿੰਘ, ਜੱਗਾ ਸਿੰਘ, ਦਿਲਬਾਗ ਸਿੰਘ, ਵਿਰਸਾ ਸਿੰਘ ਨੇ ਦੱਸਿਆ ਕਿ ਚਾਰ ਘੰਟੇ ਦੇ ਧਰਨੇ ਤੋਂ ਬਾਅਦ ਐਕਸਈਐਨ ਮਨਜੀਤ ਸਿੰਘ ਮਠਾੜੂ ਮੌਕੇ 'ਤੇ ਪੁੱਜੇ, ਜਿਨ੍ਹਾਂਨੇ ਫੀਡਰ ਜਲਦ ਚਲਾਉਣ ਦਾ ਭਰੋਸਾ ਦਿੰਦੇ ਹੋਏ ਧਰਨਾ ਚੁੱਕਵਾ ਦਿੱਤਾ।  


rajwinder kaur

Content Editor

Related News