ਮੈਡੀਕਲ ਹਾਲ ਦੀ ਆੜ ’ਚ ਚਲਦੇ ਲਿੰਗ ਜਾਂਚ ਕੇਂਦਰ ਦਾ ਪਰਦਾਫਾਸ਼, ਪੁਲਸ ਨੇ 1 ਨੂੰ ਕੀਤਾ ਕਾਬੂ

04/09/2022 2:20:07 PM

ਕੌਹਰੀਆਂ (ਸ਼ਰਮਾ) : ਹਰਿਆਣਾ ਦੀ ਸਿਹਤ ਵਿਭਾਗ ਨੇ ਪਿੰਡ ਛਾਹੜ ਵਿਖੇ ਨਾਜਾਇਜ਼ ਤੌਰ 'ਤੇ ਇਕ ਮੈਡੀਕਲ ਹਾਲ 'ਚ ਚੱਲ ਰਹੇ ਲਿੰਗ ਜਾਂਚ ਕੇਂਦਰ ਦਾ ਪਰਦਾਫਾਸ਼ ਕਰਕੇ ਗਰਭ ਵਿੱਚ ਪਲ ਰਹੀਆਂ ਪੰਜਾਬ ਦੀਆਂ ਹਜ਼ਾਰਾਂ ਧੀਆਂ ਦੀ ਜ਼ਿੰਦਗੀ ਬਚਾ ਦਿੱਤੀ ਹੈ। ਡਾ. ਗਰੀਸ਼ ਕੁਮਾਰ ਐੱਸ. ਐੱਮ. ਓ ਰਤੀਆ (ਫਤਿਆਬਾਦ) ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਇਸ ਏਰੀਏ ’ਚ ਨਜਾਇਜ਼ ਲਿੰਗ ਜਾਂਚ ਕੇਂਦਰ ਚੱਲ ਰਿਹਾ ਹੈ। ਇਸ ਕਾਰਨ ਡਾ.ਦੀਪਕ ਕੁਮਾਰ ਨੋਡਲ ਅਫਸਰ ਪੀ.ਐੱਨ.ਡੀ.ਟੀ. ਸਿਰਸਾ, ਡਾ.ਹਰਸਿਮਰਨ ਸਿੰਘ ਏ. ਐੱਸ. ਐੱਮ. ਓ. ਮੰਡੀ ਡਵਵਾਲੀ, ਡਾ.ਗੌਰਵ ਅਰੋੜਾ ਏ. ਐੱਸ.ਐੱਮ. ਓ. ਗੌਰੀਵਾਲਾ ਦੀ ਇਕ ਟੀਮ ਬਣਾਈ ਗਈ ਜਿਸ ਨੇ ਜਾਂਚ ਕੇਂਦਰ ਦੇ ਦਲਾਲ ਨਾਲ ਸੰਪਰਕ ਕੀਤਾ ਅਤੇ ਫਰਜ਼ੀ ਮਰੀਜ਼ ਨੂੰ ਦਲਾਲ ਵੱਲੋਂ ਬਲਾਉਣ ’ਤੇ ਪਿੰਡ ਕੌਹਰੀਆਂ ਭੇਜਿਆ, ਜਿੱਥੇ ਦਲਾਲ ਨੇ ਉਨ੍ਹਾਂ ਨੂੰ ਆਪਣੀ ਬਾਈਕ ਦੇ ਪਿੱਛੇ ਗੱਡੀ ਲੈ ਕੇ ਆਉਣ ਲਈ ਕਿਹਾ ਜੋ ਉਨ੍ਹਾਂ ਨੂੰ ਲੈ ਕੇ ਪਿੰਡ ਛਾਹੜ ਵਿਖੇ ਗੁਰੁ ਨਾਨਕ ਮੈਡੀਕਲ ਹਾਲ ਵਿਖੇ ਪਹੁੰਚ ਗਿਆ। ਲਿੰਗ ਜਾਂਚ ਕਰਵਾਉਣ ਤੋਂ ਬਾਅਦ ਜਦੋਂ ਮਰੀਜ਼ ਨੂੰ ਛੱਡਣ ਲਈ ਪਿੰਡ ਤੋਂ ਬਾਹਰ ਆਇਆ ਤਾਂ ਅਸੀਂ ਹਰਿਆਣਾ ਪੁਲਸ ਅਤੇ ਪੰਜਾਬ ਪੁਲਸ ਦੇ ਸਹਿਯੋਗ ਨਾਲ ਉਸ ਨੂੰ ਕਾਬੂ ਕਰ ਲਿਆ। ਉਸ ਤੋਂ ਬਾਅਦ ਮਰੀਜ਼ ਅਤੇ ਦਲਾਲ ਦੀ ਨਿਸ਼ਾਨਦੇਹੀ ’ਤੇ ਲਿੰਗ ਜਾਂਚ ਮਸ਼ੀਨ ਅਤੇ ਵੀਹ ਹਜ਼ਾਰ ਰੁਪਏ ਜੋ ਨੰਬਰੀ ਸਨ ਜਬਤ ਕਰ ਲਏ। ਕਾਬੂ ਕੀਤਾ ਵਿਅਕਤੀ ਪੁਲਸ ਦੇ ਹਵਾਲੇ ਕਰ ਦਿੱਤਾ ਅਤੇ ਬਾਕੀ ਫਰਾਰ ਹੋ ਗਏ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਕੀ ਪੰਜਾਬ ਦੇ ਸਿਹਤ ਵਿਭਾਗ ’ਤੇ ਲੋਕਾਂ ਨੂੰ ਨਹੀਂ ਰਿਹਾ ਯਕੀਨ ?  

ਜਿਵੇਂ ਪਹਿਲਾਂ ਵੀ ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਇਸ ਮਸਲੇ ਵਿੱਚ ਲੋਕਾਂ ਨੇ ਹਰਿਆਣਾ ਦੇ ਸਿਹਤ ਵਿਭਾਗ ਨੂੰ ਹੀ ਸ਼ਿਕਾਇਤ ਕਰਨਾ ਬਿਹਤਰ ਸਮਝਿਆ ਪਰ ਪੰਜਾਬ ਦੇ ਸਿਹਤ ਵਿਭਾਗ ਕੋਲ ਕਿਉਂ ਸ਼ਿਕਾਇਤ ਨਹੀਂ ਕੀਤੀ ? ਕੀ ਪੰਜਾਬ ਦੇ ਸਿਹਤ ਵਿਭਾਗ ਤੋਂ ਲੋਕਾਂ ਨੂੰ ਕਾਰਵਾਈ ਦੀ ਉਮੀਦ ਨਹੀਂ ਰਹੀ? ਕੀ ਲੋਕਾਂ ਨੂੰ ਸਿਹਤ ਵਿਭਾਗ ਦੇ ਮਿਲੀ ਭੁਗਤ ਦਾ ਸ਼ੱਕ ਹੈ ? ਕੀ ਕਾਰਨ ਹੈ ਕਿ ਕਿਸੇ ਵਿਅਕਤੀ ਨੇ ਕਰੀਬ 150 ਕਿਲੋਮੀਟਰ ਦੂਰ ਸਿਰਸਾ ਜਾ ਕੇ ਸ਼ਿਕਾਇਤ ਕੀਤੀ  ਹੈ ? ਪੰਜਾਬ ਦੇ ਸਿਹਤ ਵਿਭਾਗ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ?

ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਨੂੰ ਬੀਬੀਆਂ ਦਾ ਸਵਾਲ: ਸਾਡੇ ਖਾਤਿਆਂ ’ਚ ਕਦੋਂ ਆਉਣਗੇ ਹਜ਼ਾਰ-ਹਜ਼ਾਰ ਰੁਪਏ?

ਕੀ ਕਹਿਣੈ ਪੁਲਸ ਦਾ :- ਇਸ ਸੰਬਧੀ ਜਦੋਂ ਥਾਣਾ ਛਾਜਲੀ ਦੇ ਐੱਸ.ਐੱਚ ਓ ਕੇਵਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਏ.ਐੱਸ.ਆਈ ਗੁਰਮੀਤ ਸਿੰਘ ਨੇ ਪੀ. ਐੱਨ. ਡੀ. ਟੀ. ਐਕਟ ਦੀ ਧਾਰਾ 420,120 ਬੀ,3,4,5,6,23,25,29 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਸੁਖਦੇਵ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਤਰਖਾਣ ਮਾਜਰਾ ਨੂੰ ਗ੍ਰਿਫ਼ਤਾਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News