ਪੁਲਸ ਵੱਲੋਂ ਸ਼ਹਿਰ ਅੰਦਰ ਰਾਤ ਦੇ ਸਮੇਂ ਨਾਕਾ ਬੰਦੀ ਕਰਕੇ ਕੀਤੀ ਗਈ ਸਖ਼ਤ ਚੈੱਕਿੰਗ
Saturday, Apr 19, 2025 - 06:31 PM (IST)

ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਖੁਰਾਣਾ)- ਜ਼ਿਲ੍ਹਾ ਪੁਲਿਸ ਕਪਤਾਨ ਡਾ: ਅਖਿਲ ਚੌਧਰੀ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਡੀ.ਐੱਸ.ਪੀ ਹੈਡਕੁਆਰਟਰ ਅਮਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਭਾਰੀ ਫੋਰਸ ਸਮੇਤ ਪੁਲਸ ਵੱਲੋਂ ਸ਼ਹਿਰ ਅੰਦਰ ਰਾਤ ਦੇ ਸਮੇਂ ਬਦਲਵੀਂ ਨਾਕਾ ਬੰਦੀ ਕਰਕੇ ਸਖ਼ਤ ਚੈੱਕਿੰਗ ਕੀਤੀ ਗਈ। ਇਸ ਮੌਕੇ ’ਤੇ ਰਾਤ ਦੇ ਸਮੇਂ ਬਾਹਰ ਤੋਂ ਸ਼ਹਿਰ ਅੰਦਰ ਆਉਣ-ਜਾਣ ਵਾਲੇ ਵਹੀਕਲਾਂ ਦੀ ਬਰੀਕੀ ਨਾਲ ਚੈੱਕਿੰਗ ਕੀਤੀ ਗਈ ਅਤੇ ਸ਼ੱਕੀ ਪੁਰਸ਼ਾ ਦੀ ਪੁੱਛ-ਗਿੱਛ ਕੀਤੀ ਗਈ।
ਇਸ ਮੌਕੇ ’ਤੇ ਡੀ.ਐਸ.ਪੀ ਹੈਡਕੁਆਰਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਮਾਨਯੋਗ ਐਸ.ਐਸ.ਪੀ ਜੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਸ਼ਹਿਰ ਅੰਦਰ ਰਾਤ ਦੇ ਸਮੇਂ ਨਾਕਾ-ਬੰਦੀ ਕਰਕੇ ਚੈੱਕਿੰਗ ਕੀਤੀ ਜਾ ਰਹੀ ਹੈ ਤਾਂਕਿ ਕੋਈ ਵੀ ਸ਼ਰਾਰਤੀ ਜਾਂ ਮਾੜਾ ਅਨਸਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗ਼ਲਤ ਹਰਕਤ ਨਾਂ ਕਰ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਅਮਨ-ਸ਼ਾਂਤੀ ਕਾਇਮ ਬਣੀ ਰਹੇ ਇਸ ਕਰਕੇ ਪੁਲਿਸ ਵੱਲੋਂ ਪੂਰੀ ਰਾਤ ਇਹ ਨਾਕਾਬੰਦੀ ਅਤੇ ਚੈੱਕਿੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਮਾੜੇ ਅਨਸਰ ਜਾਂ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।