ਪੈਸੇ ਡਬਲ ਕਰਨ ਦਾ ਝਾਂਸਾ ਦੇ ਕੇ ਡਾਕਟਰ ਜੋੜੇ ਤੋਂ ਠੱਗ ਲਏ 1.40 ਕਰੋੜ ਰੁਪਏ, ਪੁਲਸ ਨੇ ਜੈਪੁਰ ਤੋਂ ਕੀਤਾ ਕਾਬੂ

Tuesday, Jul 30, 2024 - 03:58 AM (IST)

ਲੁਧਿਆਣਾ (ਰਾਜ)- ਟੈਲੀਗ੍ਰਾਮ ਚੈਨਲ ਜ਼ਰੀਏ ਇਨਵੈਸਟਮੈਂਟ ਕਰਵਾ ਕੇ ਪੈਸੇ ਡਬਲ ਕਰਨ ਦਾ ਝਾਂਸਾ ਦੇ ਕੇ ਡਾਕਟਰ ਜੋੜੇ ਤੋਂ ਕਰੋੜਾਂ ਰੁਪਏ ਠੱਗਣ ਵਾਲੇ ਮੁਲਜ਼ਮ ਨੂੰ ਥਾਣਾ ਸਾਈਬਰ ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਸਾਈਬਰ ਪੁਲਸ ਨੇ ਮੁਲਜ਼ਮ ਵਿਨੀਕੇਤ ਸ਼ਰਮਾ ਨੂੰ ਜੈਪੁਰ ਦੇ ਵਿੱਦਿਆਧਰ ਨਗਰ ਤੋਂ ਫੜਿਆ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦੇ ਰਿਮਾਂਡ ’ਤੇ ਭੇਜਿਆ ਗਿਆ ਹੈ ਤੇ ਉਸ ਤੋਂ ਪੁੱਛਗਿੱਛ ਕਰ ਕੇ ਉਸ ਦੇ ਬਾਕੀ ਸਾਥੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਥਾਣਾ ਸਾਈਬਰ ਸੈੱਲ ਦੇ ਏ.ਸੀ.ਪੀ. ਰਾਜ ਕੁਮਾਰ ਅਤੇ ਐੱਸ.ਐੱਚ.ਓ. ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਡਾਕਟਰ ਰੇਣੁਕਾ ਗੋਇਲ ਨੇ ਸ਼ਿਕਾਇਤ ਦਿੱਤੀ ਸੀ ਕਿ ਟੈਲੀਗ੍ਰਾਮ ਚੈਨਲ ਜ਼ਰੀਏ ਕੁਝ ਲੋਕਾਂ ਨੇ ਉਨ੍ਹਾਂ ਤੋਂ ਇਨਵੈਸਟਮੈਂਟ ਕਰਵਾਉਣ ਅਤੇ ਪੈਸੇ ਡਬਲ ਕਰਨ ਦਾ ਝਾਂਸਾ ਦੇ ਕੇ 1.40 ਕਰੋੜ ਰੁਪਏ ਦੀ ਠੱਗੀ ਮਾਰੀ ਹੈ।

ਇਹ ਵੀ ਪੜ੍ਹੋ- ਪੁਲਸ ਭਰਤੀ ਦਾ ਪੇਪਰ ਦੇਣ ਜਾ ਰਹੇ ਪਤੀ-ਪਤਨੀ ਨਾਲ ਵਾਪਰ ਗਿਆ ਭਾਣਾ, ਮਾਸੂਮ ਸਿਰੋਂ ਉੱਠਿਆ ਮਾਂ ਦਾ ਸਾਇਆ

ਇਸ ਤੋਂ ਬਾਅਦ ਕੇਸ ਦੀ ਜਾਂਚ ਕਰ ਕੇ ਮੁਲਜ਼ਮ ਸਾਨਵੀ ਅਤੇ ਅਨੰਨਿਆ ਖਿਲਾਫ ਧੋਖਾਦੇਹੀ, ਆਈ.ਟੀ. ਐਕਟ ਅਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਇੰਸ. ਜਤਿੰਦਰ ਸਿੰਘ ਮੁਤਾਬਕ ਪੁਲਸ ਨੇ ਪਹਿਲਾਂ 2 ਮੁਲਜ਼ਮਾਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਉਨ੍ਹਾਂ ਤੋਂ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਇਸ ਗੈਂਗ ਵਿਚ ਵਿਨੀਕੇਤ ਸ਼ਰਮਾ ਵੀ ਸ਼ਾਮਲ ਹੈ, ਜੋ ਜੈਪੁਰ ਦਾ ਰਹਿਣ ਵਾਲਾ ਹੈ।

ਇਸ ਤੋਂ ਬਾਅਦ ਪੁਲਸ ਪਾਰਟੀ ਨੇ ਜੈਪੁਰ ’ਚ ਛਾਪਾ ਮਾਰ ਕੇ ਮੁਲਜ਼ਮ ਵਿਨੀਕੇਤ ਨੂੰ ਦਬੋਚ ਲਿਆ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਬਚਣ ਲਈ ਵਾਰ-ਵਾਰ ਆਪਣਾ ਟਿਕਾਣਾ ਬਦਲ ਰਿਹਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਪੂਰੀ ਚੇਨ ਦਾ ਹਿੱਸਾ ਸੀ।

ਇਸ ਗੈਂਗ ’ਚ ਕੁਝ ਹੋਰ ਲੋਕ ਵੀ ਸ਼ਾਮਲ ਹਨ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਸਰਗਰਮ ਹਨ। ਉਹ ਸਿਰਫ ਆਪਣੇ ਟਾਰਗੈੱਟ ਨਾਲ ਪੈਸਾ ਹਾਸਲ ਕਰਨ ਲਈ ਚਾਲੂ ਖਾਤਿਆਂ ਦੀ ਵਿਵਸਥਾ ਕਰਦਾ ਸੀ। ਹੁਣ ਪੁਲਸ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ- ਹਾਰਟ ਅਟੈਕ ਨਾਲ ਹੋਈ ਮੌਤ ਜਾਂ ਕੀਤਾ ਗਿਆ ਕਤਲ ? ਮ੍ਰਿਤਕਾ ਨੇ ਅਜਿਹੀ ਥਾਂ ਲਿਖਿਆ ਕਾਤਲਾਂ ਦਾ ਨਾਂ, ਕਿ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News