ਨਜਾਇਜ਼ ਅਸਲੇ, ਜਿੰਦਾ ਰੋਂਦ ਅਤੇ ਕਾਰ ਸਮੇਤ ਇਕ ਕਾਬੂ

Wednesday, Feb 25, 2026 - 05:28 PM (IST)

ਨਜਾਇਜ਼ ਅਸਲੇ, ਜਿੰਦਾ ਰੋਂਦ ਅਤੇ ਕਾਰ ਸਮੇਤ ਇਕ ਕਾਬੂ

ਕੋਟਕਪੂਰਾ (ਨਰਿੰਦਰ ਬੈੜ੍ਹ) : ਜ਼ਿਲ੍ਹਾ ਪੁਲਸ ਮੁਖੀ ਡਾ. ਪ੍ਰਗਿਆ ਜੈਨ ਵੱਲੋਂ ਬੁਰੇ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ''ਤੇ ਸੀ.ਆਈ.ਏ. ਸਟਾਫ ਯੂਨਿਟ ਜੈਤੋ ਵੱਲੋਂ ਇਕ ਵਿਅਕਤੀ ਨੂੰ ਅਸਲੇ, ਜਿੰਦਾ ਰੋਂਦ ਤੇ ਕਾਰ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਥਾਣਾ ਸਿਟੀ ਪੁਲਸ ਕੋਟਕਪੂਰਾ ਵਿਖੇ ਦਰਜ ਮਾਮਲੇ ਅਨੁਸਾਰ ਸੀ.ਆਈ.ਏ. ਸਟਾਫ ਯੂਨਿਟ ਜੈਤੋ ਦੇ ਹੌਲਦਾਰ ਗੁਰਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਸਥਾਕਨ ਮੋਗਾ ਰੋਡ ''ਤੇ ਸਥਿਤ ਦਾਣਾ ਮੰਡੀ ਦੇ ਗੇਟ ਨੰਬਰ-1 ਕੋਲ ਮੌਜੂਦ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਮਨਪ੍ਰੀਤ ਸਿੰਘ ਵਾਸੀ ਕਾਂਵਾਂ ਵਾਲੀ (ਮੋਗਾ) ਕਾਰ ''ਤੇ ਸਥਾਨਕ ਕੋਟਕਪੂਰਾ-ਮੋਗਾ ਰੋਡ ਵਾਲੇ ਬਾਈਪਾਸ ''ਤੇ ਪੁਲ ਦੇ ਹੇਠਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਖੜ੍ਹਾ ਹੈ ਅਤੇ ਉਸ ਕੋਲ ਕੋਈ ਨਜਾਇਜ਼ ਅਸਲਾ ਵੀ ਹੋ ਸਕਦਾ ਹੈ। 

ਸੂਚਨਾ ਦੇ ਆਧਾਰ ''ਤੇ ਪੁਲਸ ਪਾਰਟੀ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਉਕਤ ਸਥਾਨਕ ਤੋਂ ਮਨਪ੍ਰੀਤ ਸਿੰਘ ਨੂੰ ਇਕ ਦੇਸੀ ਪਿਸਟਲ 32 ਬੋਰ ਸਮੇਤ ਮੈਗਜੀਨ ਤੇ 2 ਰੋਂਦ ਜਿੰਦਾ 32 ਬੋਰ, ਇਕ ਪਿਸਟਲ 30 ਬੋਰ ਸਮੇਤ ਮੈਗਜੀਨ ਤੇ 2 ਰੋਂਦ ਜਿੰਦਾ 30 ਬੋਰ, ਇਕ ਸਵਿੱਫਟ ਕਾਰ ਅਤੇ ਇਕ ਮੋਬਾਇਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧ ਵਿਚ ਥਾਣਾ ਸਿਟੀ ਪੁਲਸ ਕੋਟਕਪੂਰਾ ਵਿਖੇ ਉਕਤ ਵਿਅਕਤੀ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News