ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਚੋਰੀ ਦੀ ਕਾਰ, ਪਿਸਤੌਲ ਤੇ ਜ਼ਿੰਦਾ ਰੌਂਦਾ ਸਣੇ 2 ਵਿਅਕਤੀ ਕਾਬੂ

10/30/2020 5:34:20 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ, ਖ਼ੁਰਾਣਾ): ਕੁੱਝ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ 'ਤੇ ਪੈਂਦੇ ਪਿੰਡ ਔਲਖ ਵਿਖੇ ਗੱਡੀ 'ਚ ਸਵਾਰ ਕਤਲ ਕੀਤੇ ਗਏ ਰਣਜੀਤ ਸਿੰਘ ਉਰਫ਼ ਰਾਣਾ ਦੇ ਮਾਮਲੇ ਤੋਂ ਬਾਅਦ ਜ਼ਿਲ੍ਹਾ ਪੁਲਸ ਵਲੋਂ ਅੱਜ ਦੋ ਅਜਿਹੇ ਨੌਜਵਾਨਾਂ ਨੂੰ ਫੜ੍ਹਿਆ ਗਿਆ ਹੈ, ਜਿਨ੍ਹਾਂ ਕੋਲੋਂ ਚੋਰੀ ਦੀਆਂ ਗੱਡੀਆਂ, ਪਿਸਤੌਲ ਤੇ ਜਿੰਦਾ ਰੌਂਦ ਮਿਲੇ ਹਨ, ਜਿੰਨ੍ਹਾਂ ਤੋਂ ਇਕ ਵੱਡਾ ਖੁਲਾਸਾ ਹੋਇਆ ਕਿ ਉਹ ਮ੍ਰਿਤਕ ਰਾਣਾ ਨਾਲ ਮਿਲਕੇ ਲੁੱਟਖ਼ੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਮ੍ਰਿਤਕ ਰਾਣਾ ਨਾਲ ਸੰਗਰੂਰ ਵਿਖੇ ਇਕ ਲੁੱਟਖ਼ੋਹ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਅੱਜ ਥਾਣਾ ਸਦਰ ਪੁਲਸ ਨੇ ਚੋਰੀ ਦੀ ਗੱਡੀ, ਪਿਸਤੌਲ ਤੇ ਕੁੱਝ ਰੌਂਦਾਂ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਤੋਂ ਪੁਲਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

PunjabKesari

ਅੱਜ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਡੀ.ਸੁਡਰਵਿਲੀ ਨੇ ਦੱਸਿਆ ਕਿ ਰਾਜਪਾਲ ਹੁੰਦਲ ਪੀ.ਪੀ.ਐੱਸ. ਐੱਸ.ਪੀ. ਇੰਨਵੈਟੀਗੇਸ਼ਨ, ਜਸਮੀਤ ਸਿੰਘ ਉਪ ਕਪਤਾਲ ਦੀ ਅਗਵਾਈ ਹੇਠ ਸੀ.ਆਈ.ਏ. ਇੰਚਾਰਜ ਸੁਖਜੀਤ ਸਿੰਘ ਸਮੇਤ ਥਾਣਾ ਸਦਰ ਦੇ ਏ.ਐਸ.ਆਈ. ਜੋਗਿੰਦਰਪਾਲ ਸਿੰਘ ਤੇ ਟੀਮ ਵਲੋਂ ਕੋਟਕਪੂਰਾ ਰੋਡ 'ਤੇ ਸਥਿਤ ਪਿੰਡ ਉਦੇਕਰਨ ਦੇ ਮੋੜ ਨਜ਼ਦੀਕ ਨਾਕਾ ਲਗਾਇਆ ਗਿਆ ਸੀ। ਇਸੇ ਦੌਰਾਨ ਸ਼ਹਿਰ ਵਲੋਂ ਆ ਰਹੀ ਇੱਕ ਕਾਲੇ ਰੰਗ ਦੀ ਬਲੈਨੋ ਗੱਡੀ ਨੰਬਰ ਪੀ.ਬੀ. 30ਆਰ 3132 ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਨ੍ਹਾਂ ਗੱਡੀ ਰੋਕਣ ਦੀ ਬਜਾਏ ਭਜਾ ਲਈ, ਜਿਨ੍ਹਾਂ ਨੂੰ ਪੁਲਸ ਨੇ ਰੋਕ ਲਿਆ ਤੇ ਜਦੋਂ ਗੱਡੀ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਤਾਂ ਗੱਡੀ 'ਚ ਸਵਾਰ ਦੋਵੇਂ ਵਿਅਕਤੀ ਕੋਈ ਕਾਗਜ਼ਾਤ ਨਾ ਦਿਖਾ ਸਕੇ, ਜਿਸ ਤੋਂ ਬਾਅਦ ਗੱਡੀ 'ਚ ਸਵਾਰ ਨੌਜਵਾਨ ਕੋਲੋਂ ਤਲਾਸ਼ੀ ਦੌਰਾਨ ਪਿਸਤੌਲ ਦੇਸੀ, 315 ਬੋਰ, 2 ਰੌਂਦ ਜਿੰਦਾ ਤੇ 315 ਬੋਰ ਬਰਾਮਦ ਹੋਏ, ਜਿਨ੍ਹਾਂ ਨੂੰ ਪੁਲਸ ਨੇ ਮੌਕੇ 'ਤੇ ਕਾਬੂ ਕਰ ਲਿਆ। ਪੁੱਛਗਿਛ ਦੌਰਾਨ ਦੋਵਾਂ ਨੇ ਮੰਨਿਆ ਕਿ ਉਨ੍ਹਾਂ ਮ੍ਰਿਤਕ ਰਣਜੀਤ ਸਿੰਘ ਉਰਫ਼ ਰਾਣਾ ਨਾਲ ਮਿਲਕੇ ਕਰੀਬ 15-20 ਦਿਨ ਪਹਿਲਾਂ ਸੰਗਰੂਰ ਤੋਂ ਹਥਿਆਰਾਂ ਦੀ ਨੋਕ 'ਤੇ ਕਾਰ ਬਲੈਨੋ ਤੇ 2 ਲੱਖ ਰੁਪਏ ਦੀ ਲੁੱਟ ਕੀਤੀ ਸੀ। ਫੜ੍ਹੇ ਗਏ ਦੋਵਾਂ ਵਿਅਕਤੀਆਂ ਦੀ ਪਛਾਣ ਗੌਰਵ ਅੰਮੀ ਉਰਫ਼ ਗੋਰਾ ਪੁੱਤਰ ਗੋਪਾਲ ਦਾਸ ਵਾਸੀ ਗਲੀ ਨੰਬਰ 3, ਆਰੀਆ ਨਗਰ ਫਾਜ਼ਿਲਕਾ ਤੇ ਅਕਾਸ਼ਦੀਪ ਸਿੰਘ ਉਰਫ਼ ਮੋਨੂੰ ਪੁੱਤਰ ਪ੍ਰੇਮ ਬਾਬੂ ਵਾਸੀ ਬੈਂਕ ਸਾਈਡ, ਪ੍ਰੇਮ ਨਰਸਰੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ, ਜਿੰਨ੍ਹਾਂ ਕੋਲੋਂ ਡਿਜ਼ਾਇਰ ਕਾਰ ਨੰਬਰ ਪੀਬੀ 13ਬੀਬੀ 5589, ਬਲੈਨੋ ਕਾਰ ਨੰਬਰ ਪੀਬੀ 30ਆਰ 3132, 1 ਪਿਸਤੌਲ 32 ਬੋਰ, 15 ਜਿੰਦਾ ਰੌਂਦ 315 ਬੋਰ ਬਰਾਮਦ ਹੋਏ ਹਨ, ਜਿੰਨ੍ਹਾ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Shyna

Content Editor

Related News