42 ਸਾਲ ਦੇ ਲਾੜੇ ਨੇ ਲੱਖਾਂ ਦਾ ਉਧਾਰ ਲੈ ਕੇ ਕੀਤਾ ਵਿਆਹ, 10 ਦਿਨ ਬਾਅਦ ਹੀ ‘ਲੁਟੇਰੀ ਲਾੜੀ’ ਫਰਾਰ

12/22/2020 1:30:19 PM

ਅਬੋਹਰ (ਰਹੇਜਾ, ਸੁਨੀਲ)–ਥਾਣਾ ਖੁਈਆਂ ਸਰਵਰ ਪੁਲਸ ਨੇ ਪਿੰਡ ਸ਼ੇਰਗਡ਼੍ਹ ਵਾਸੀ ਵਿਅਕਤੀ ਦੀ ਸ਼ਿਕਾਇਤ ’ਤੇ ਪਤਨੀ ਸਣੇ ਵਿਚੌਲਿਆਂ ’ਤੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕਰਵਾਇਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਬੀਰੂ ਰਾਮ ਪੁੱਤਰ ਮੋਹਨ ਲਾਲ ਨੇ ਦੱਸਿਆ ਕਿ ਵਿਚੌਲਣ ਕੌਸ਼ਲਿਆ ਪਤਨੀ ਕ੍ਰਿਸ਼ਨ ਲਾਲ ਵਾਸੀ ਸ਼ੇਰਗਡ਼੍ਹ ਨੇ 1 ਲੱਖ ਰੁਪਏ ਲੈ ਕੇ ਉਸਦਾ ਵਿਆਹ ਅਮਨ ਪੁੱਤਰੀ ਮਹਿੰਦਰ ਸਿੰਘ ਵਾਸੀ ਪੰਜਪੀਰ ਟਿੱਬਾ ਨਾਲ ਕਰਵਾਇਆ ਸੀ। ਵਿਆਹ ਦੇ ਲਗਭਗ 10 ਦਿਨ ਬਾਅਦ ਦੁਲਹਣ ਅਮਨ ਅਤੇ ਵਿਚੌਲੇ ਠੱਗੀ ਕਰ ਕੇ ਫਰਾਰ ਹੋ ਗਏ।

ਜਾਂਚ ਦੇ ਬਾਅਦ ਥਾਣਾ ਖੁਈਆਂ ਸਰਵਰ ਪੁਲਸ ਨੇ ਰਾਜਬੀਰ ਕੌਰ, ਅਮਨ ਪੁੱਤਰ ਮਹਿੰਦਰ ਸਿੰਘ, ਬਜਰੰਗੀ ਪੁੱਤਰ ਘਡ਼ਸੀਰਾਮ ਵਾਸੀ ਪਿੰਡ ਮੋਹਨਖੇਡ਼ਾ ਹਿਸਾਰ ਹਰਿਆਣਾ ਅਤੇ ਵਿਚੌਲਣ ਕੌਸ਼ਲਿਆ ਪਤਨੀ ਕ੍ਰਿਸ਼ਨ ਲਾਲ ਵਾਸੀ ਸ਼ੇਰਗਡ਼੍ਹ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਥਾਣਾ ਖੁਈਆਂ ਸਰਵਰ ਦੇ ਏ. ਐੱਸ. ਆਈ. ਰਮੇਸ਼ ਕੁਮਾਰ ਕਰ ਰਹੇ ਹਨ।


Shyna

Content Editor

Related News