ਗੁਆਂਢੀਆਂ ਨਾਲ ਹੋਏ ਝਗੜੇ ''ਚ ਪੁਲਸ ਨੇ ਚੁੱਕਿਆ, ਅਗਲੇ ਦਿਨ ਪਾਇਆ ਭੁੱਕੀ ਦਾ ਕੇਸ

02/20/2020 12:45:57 PM

ਮੋਗਾ: ਐਡੀਸ਼ਨਲ ਸੈਸ਼ਨ ਜੱਜ ਨੇ ਬੁੱਧਵਾਰ ਨੂੰ ਨਸ਼ਾ ਤਸਕਰੀ ਦੇ ਕੇਸ 'ਚ 4 ਦੋਸ਼ੀਆਂ ਨੂੰ ਸਬੂਤਾਂ ਦੀ ਕਮੀ ਦੇ ਚੱਲਦੇ ਬਰੀ ਕਰ ਦਿੱਤਾ। ਉਹ 19 ਮਹੀਨੇ ਤੋਂ ਜੇਲ 'ਚ ਸਨ। 2 ਜੁਲਾਈ 2018 ਨੂੰ ਬਠਿੰਡਾ ਦੇ ਪਿੰਡ ਨਿਓਰਾ ਨਿਵਾਸੀ ਹਰਜੀਤ ਸਿੰਘ ਨੂੰ ਉਸ ਦੇ 3 ਸਾਥੀਆਂ ਸਮੇਤ ਪੁਲਸ ਨੇ ਸਹੁਰੇ 'ਚ ਹੋਏ ਝਗੜੇ ਦੇ ਮਾਮਲੇ 'ਚ ਹਿਰਾਸਤ 'ਚ ਲੈ ਲਿਆ ਅਤੇ ਅਗਲੇ ਦਿਨ ਉਨ੍ਹਾਂ ਦੀ ਗ੍ਰਿਫਤਾਰੀ ਇਕ ਕੁਇੰਟਲ ਚੂਰਾ ਪੋਸਤ ਦੀ ਤਸਕਰੀ ਮਾਮਲੇ 'ਚ ਦਿਖਾ ਦਿੱਤੀ। ਹਰਜੀਤ ਆਪਣੀ ਪਤਨੀ ਅਤੇ 3 ਸਾਥੀਆਂ ਗੁਰਪ੍ਰੀਤ, ਕੁਲਵੰਤ ਨਿਵਾਸੀ ਨਿਓਰਾ ਅਤੇ ਸੇਵਕ ਸਿੰਘ ਨਿਵਾਸੀ, ਚੜਿੱਕ ਦੇ ਨਾਲ ਸਹੁਰੇ ਪਿੰਡ ਬਘੀਪੁਰ ਗਿਆ ਸੀ। ਥਾਣਾ ਮੈਹਨਾ ਦੀ ਪੁਲਸ ਨੇ ਹਰਜੀਤ ਨੂੰ ਸਹੁਰੇ ਦੇ ਗੁਆਂਢੀ ਦੀ ਸ਼ਿਕਾਇਤ ਦੇ ਚੱਲਦੇ ਫੜਿਆ ਅਤੇ ਨਾਲ ਲੈ ਗਈ। ਰਸਤੇ 'ਚ ਮੁਖਬਰ ਦੀ ਸੂਚਨਾ 'ਤੇ ਪੁਲਸ ਉਨ੍ਹਾਂ ਨੂੰ ਥਾਣੇ 'ਚ ਨਾਲ ਲੈ ਜਾਂਦੇ ਹੋਏ ਚੂਰਾ ਪੋਸਤ ਸਮੇਤ ਫੜ੍ਹੇ ਨਸ਼ਾ ਤਸਕਰਾਂ ਦੇ ਕੋਲ ਰਾਮੂਵਾਲਾ ਕਲਾਂ ਸਪਾਟ 'ਤੇ ਲੈ ਗਈ ਪਰ ਤਸਤਕਾਂ ਨਾਲ ਕਥਿਤ ਸਮਝੌਤਾ ਕਰ ਪੁਲਸ ਨੇ ਪੀੜਤਾਂ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਨਾਮਜ਼ਦ ਕਰ ਕੇਸ ਦਰਜ ਕਰ ਦਿੱਤਾ।

ਇੰਝ ਫੜਿਆ ਪੁਲਸ ਦਾ ਝੂਠ
ਬਚਾਅ ਪੱਖ ਦੇ ਵਕੀਲ ਗਗਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੀੜਤਾਂ ਨੂੰ 3 ਜੁਲਾਈ 2018 ਨੂੰ ਪਤਾ ਚੱਲਿਆ ਕਿ ਪੁਲਸ ਨੇ ਐੱਨ.ਡੀ.ਪੀ.ਐੱਸ.ਐਕਟ ਦੇ ਤਹਿਤ ਕੇਸ ਦਰਜ ਕਰ ਗ੍ਰਿਫਤਾਰੀ ਪਾ ਦਿੱਤੀ ਹੈ। ਹਾਈਕੋਰਟ ਵਲੋਂ ਪੁਲਸ ਕੋਲੋਂ ਹਲਫਨਾਮਾ ਮੰਗਣ 'ਤੇ ਤੱਤਕਾਲੀਨ ਡੀ.ਐੱਸ.ਪੀ. ਰਛਪਾਲ ਸਿੰਘ ਧਰਮਕੋਟ ਨੇ ਪਹਿਲਾਂ ਹਲਫਨਾਮੇ 'ਚ 3 ਜੁਲਾਈ ਨੂੰ ਕੇਸ ਦਰਜ ਸਹੀ ਮੰਨਿਆ ਪਰ ਬਚਾਅ ਪੱਖ ਵਲੋਂ ਤਸਕਰਾਂ ਨੂੰ ਫੜ੍ਹਨ ਦੌਰਾਨ ਵੀਡੀਓ ਪੇਸ਼ ਕਰਨ 'ਤੇ ਡੀ.ਐੱਸ.ਪੀ. ਨੇ ਕਿਹਾ ਕਿ ਗ੍ਰਿਫਤਾਰੀ ਦੋ ਜੁਲਾਈ ਦੀ ਰਾਤ ਨੂੰ ਹੋਈ। ਉੱਥੇ ਪੁਲਸ ਟੀਮ ਦੀ ਕਾਲ ਡਿਟੇਲ ਦੋ ਵਾਰ ਅਧੂਰੀ ਦਿੱਤੇ ਜਾਣ ਦੇ ਬਾਅਦ ਪੁਲਸ ਦੀ ਪੋਲ ਖੁੱਲ੍ਹ ਗਈ।


Shyna

Content Editor

Related News