ਅਣਪਛਾਤੀ ਲਾਸ਼ ਮਿਲਣ ਦੀ ਭੀਖੀ ਪੁਲਸ ਨੇ ਸੁਲਝਾਈ ਗੁੱਥੀ, 3 ਅਣਪਛਾਤੇ ਵਿਅਕਤੀਆਂ ਸਮੇਤ 7 ਤੇ ਮਾਮਲਾ ਦਰਜ

Sunday, Feb 28, 2021 - 05:41 PM (IST)

ਅਣਪਛਾਤੀ ਲਾਸ਼ ਮਿਲਣ ਦੀ ਭੀਖੀ ਪੁਲਸ ਨੇ ਸੁਲਝਾਈ ਗੁੱਥੀ, 3 ਅਣਪਛਾਤੇ ਵਿਅਕਤੀਆਂ ਸਮੇਤ 7 ਤੇ ਮਾਮਲਾ ਦਰਜ

ਭੀਖੀ (ਤਾਇਲ): ਸਥਾਨਕ ਮਾਨਸਾ ਰੋਡ ਤੇ ਇੱਕ ਖੇਤ ਵਿੱਚ ਇੱਕ ਅਣਪਛਾਤੇ ਬੇਰਹਿਮੀ ਨਾਲ ਮਾਰੇ ਨੌਜਵਾਨ ਦੀ ਲਾਸ਼ ਮਿਲਣ ਦੀ ਗੁੱਥੀ ਸੁਲਝਾਉਂਦਿਆਂ ਭੀਖੀ ਪੁਲਸ ਨੇ 3 ਅਣਪਛਾਤੇ ਨੌਜਵਾਨਾਂ ਸਮੇਤ 7 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ।ਬੀਤੇ ਕੱਲ੍ਹ ਮਾਨਸਾ ਰੋਡ ਤੇ ਖੇਤਾਂ ’ਚੋਂ ਇੱਕ ਨੌਜਵਾਨ ਦੀ ਭੀਖੀ ਪੁਲਸ ਨੂੰ ਅਣਪਛਾਤੀ ਲਾਸ਼ ਮਿਲੀ ਸੀ।ਜਿਸਦੀ ਸ਼ਨਾਖਤ ਰਮਨਦੀਪ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਮਾਨਸਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ:  ਸਿਧੂ ਮੂਸੇਵਾਲਾ ਨੇ ਇੰਸਟਾਗ੍ਰਾਮ ਅਕਾਉਂਟ 'ਤੋਂ ਸਾਰੀਆਂ ਪੋਸਟਾਂ ਹਟਾ ਕੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ

ਥਾਣਾ ਭੀਖੀ ਦੇ ਐਸ.ਆਈ ਜਗਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਮਨਦੀਪ ਸਿੰਘ ਨੂੰ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਕੁਲਵੀਰ ਸਿੰਘ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਉਸਦੇ ਭਰਾ ਦੀ ਲੜਾਈ ਮਨਿੰਦਰ ਸਿੰਘ ਮੋਨੂੰ, ਕਰਨ ਚਾਵਰੀਆ, ਵਿਸ਼ਨੂੰ, ਕਾਕੂ ਸਾਰੇ ਵਾਸੀ ਮਾਨਸਾ ਨਾਲ ਇੱਕ ਦੋ ਵਾਰ ਪਹਿਲਾਂ ਵੀ ਲੜ੍ਹਾਈ ਝਗੜਾ ਹੋਇਆ ਸੀ ਅਤੇ ਉਨ੍ਹਾਂ ਨੇ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। ਉਨ੍ਹਾਂ ਦੱਸਿਆ ਕਿ ਭੀਖੀ ਪੁਲਸ ਨੇ ਉਕਤ ਚਾਰੇ ਵਿਅਕਤੀਆਂ ਅਤੇ ਕੁਝ ਨਾ-ਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ ਹਰਭਜਨ ਮਾਨ ਨੇ ਸਾਂਝੀ ਕੀਤੀ ਸਰਦੂਲ ਸਿਕੰਦਰ ਨਾਲ ਅਭੁੱਲ ਯਾਦ, ਕਿਹਾ ‘ਯਾਦਾਂ ਰਹਿ ਜਾਣਗੀਆਂ’


author

Shyna

Content Editor

Related News